ਹੱਥ ਲਿਖਤ ਨੰਬਰ 102

ਬਿਸ਼ਨੁ ਪੁਰਾਨ ਤੇ ਹੋਰ ਰਚਨਾਵਾਂ
(ੳ) ਬਿਸਨੁ ਪੁਰਾਣ
(ਅ) ਬਿਹੰਗ ਬਾਣੀ
(ੲ) ਲਵਕੁਸ਼ ਪ੍ਰਾਕ੍ਰਮ
(ਸ) ਭਾਵ ਪੰਚਾਸ਼ਿਕਾ
(ਹ) ਬਾਰਾਂ ਮਾਹਾਂ ਰਾਮ ਚੰਦ੍ਰ ਜੀ ਕਾ
(ਕ) ਲਵ ਕੁਸ਼ ਕੀ ਕਥਾ
(ਖ) ਬਿਸਨ ਪੁਰਾਨ
(ਗ) ਸਮੁਦ੍ਰਿਕ ਗ੍ਰੰਥ
(ਘ) ਲਖ ਕੁਸ ਕੀ ਕਥਾ
ਲੇਖਕ : ਵਿਭਿੰਨ
ਸਮਾਂ : ਲਗਭਗ 150 ਸਾਲ ਪੁਰਾਣੀ
(ੳ) ਬਿਸਨੁ ਪੁਰਾਣ,
ਆਦਿ : ਸਤਗੁਰ ਵਾਚ॥ ਸ੍ਰੀ ਗਣੇਸ਼ਾਯ ਨਮਹਿ॥ ਸਤ ਚਿਤ ਆਤਮਾਏ ਨਮਹ॥ ਅਥ
ਬਿਸਨੁ ਪੁਰਾਣ ਲਿਖਯਤੇ।। ਪ੍ਰਾਸਰੋ ਵਾਚ ॥ ਪ੍ਰਸਾਰ ਮੈਤੇ ਕੋ ਕਹੈ॥ ਪੱਤਰਾ ੧)
ਅੰਤ : ਅਰੁ ਬੰਧ ਮੁਕਤ ਕੇ ਭੈ ਤੇ ਨਿਭੈ ਭਇਆ। ਇਤ ਸ੍ਰੀ ਪੋਥੀ ਵਿਸਨਿ ਪੁਰਾਨਿ ਸੰਪੂਰਨ ਸਮਾਪਤ॥੧॥੨॥੪॥੧੪॥੨੧੪੨॥
ਇਸ ਹੱਥ-ਲਿਖਤ ਵਿਚ ਸ੍ਰੀ ਰਾਮ ਚੰਦ੍ਰ ਜੀ ਦੇ ਪੁਤ ਲਵ ਅਤੇ ਕੁਸ ਦੀ ਕਰਾ ਕਵੀ ਟਹਕਨ ਕ੍ਰਿਤ ਜੈਮਨੀ ਅਸ਼ਮੇਧ ਦੇ ਆਧਾਰ ਤੇ ਲਿਖੀ ਗਈ ਹੈ।