ਹੱਥ ਲਿਖਤ ਨੰਬਰ 112 ੧੯੦. ਛੰਦ ਪਾਰਾਗੇ ਤੇ ਹੋਰ ਰਚਨਾਵਾਂ(ੳ) ਛੰਦ ਪਰਾਗੇ(ਅ) ਬਾਰਾ ਮਾਹਾ ਹਕੂਮਤ ਰਾਇ ਕਾ(ੲ) ਧਨਾਸਰੀ ਧੰਨੇ ਭਗਤ ਕੀ(ਹ) ਬਾਰਾਂ ਮਾਹਾਂ ਖੈਰ ਸ਼ਾਹ ਕਾ(ਕ) ਉਸਤਤਿ ਕ੍ਰਿਸ਼ਨ ਜੀ ਕੀ(ਖ) ਸਿਹਰਫ਼ੀ ਸਿੰਘ ਕੀ(ਗ) ਸੀਹਰਫ਼ੀ ਮਨ ਮਸਤਾਨ ਕੀ(ਘ) ਕਹਾਨੀ ਰੂਪ ਬਸੰਤ ਕੀ(ਙ) ਸ਼ੀਰੀ ਫ਼ਰਿਹਾਦ(ਚ) ਸੀਹਰਫ਼ੀ ਪੂਰਨ ਭਗਤ(ਛ) ਬਾਰਾਂ ਮਾਹਾਂ ਹਕੂਮਤ ਰਾਇ ਕਾਲੇਖਕ : ਨਾਮਾਲੂਮ ।ਸਮਾਂ : ਨਾਮਾਲੂਮ।ਲਿਖਾਰੀ : ਨਾਮਾਲੂਮ।(ੳ) ਛੰਦ ਪਰਾਗੇਵੇਰਵਾ : ਪੱਤਰੇ ੪: ਪ੍ਰਤੀ ਸਫ਼ਾ ੨੦ ਸਤਰਾਂ: ਲਿਖਾਈ ਸਾਫ਼ ਤੇ ਸ਼ੁੱਧ: ਵਿਸ੍ਰਾਮ-ਚਿੰਨ੍ਹ, ਛੰਦ-ਅੰਕ ਤੇ ਸਿਰਲੇਖ ਲਾਲ ਸਿਆਹੀ ਨਾਲ ਲਿਖੇ ਹੋਏ; ਹਾਸ਼ੀਆ ਲਾਲ ਲਕੀਰਾਂ ਵਾਲਾ।ਆਰੰਭ : ਮੁਢਲੇ ਪੱਤਰੇ ਗੁੰਮ ਹੋਣ ਕਰ ਕੇ ਪਾਠ ਨਹੀਂ ਮਿਲਦਾ।ਅੰਤ : ਪਿਛਲੇ ਪੱਤਰੇ ਗੁੰਮ ਹੋਣ ਕਰ ਕੇ ਇਸ ਦਾ ਅੰਤਲਾ ਪਾਠ ਵੀ ਨਹੀਂ ਮਿਲਦਾ।, ਪਰ ਇਸ ਵਿਚੋਂ ਛੰਦ ਪਰਾਗਿਆਂ ਦਾ ਨਮੂਨਾ ਇਹ ਹੈ— ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਥਾਲੀ। ਪੰਜਮਾ ਛੰਦ ਮੈ ਤਬ ਕਹੋ, ਜਾ ਤਿਬੋਲ ਪਾਵੈ ਸਾਲੀ॥