ਹੱਥ ਲਿਖਤ ਨੰਬਰ 116

(ੳ) ਗਯਾਨ ਮੰਜਰੀ ਤੇ ਰਚਨਾਵਾਂ
(ਅ) ਸਤ ਪ੍ਰਸ਼ਨ ਉਤਰੀ
(ੲ) ਵੇਦਾਂਤ ਪਰਿਭਾਖਾ (ਵੇਦਾਂਤ ਖਟ ਪ੍ਰਸ਼ਨੀ ਸਮੇਤ)
(ਸ) ਵੇਦਾਂਤ ਖਟ ਪ੍ਰਸ਼ਨੀ
(ਹ) ਗਿਆਨ ਚੂਰਨ ਵਚਨਿਕਾ
ਲੇਖਕ : ਮਨੋਹਰ ਦਾਸ, ਨਿਰੰਜਨੀ।
ਵੇਰਵਾ : ਪੱਤਰੇ ੩੫, ਪ੍ਰਤੀ ਸਫ਼ਾ ੧੦ ਸੱਤਰਾਂ ਕਾਗਜ਼ ਦੇਸੀ; ਲਿਖਤ ਪੁਰਾਣੀ, ਹਾਸੀਆ ਦੋ-ਦੋ ਲਾਲ ਲਕੀਰਾਂ ਵਾਲਾ, ਲਿਖਤ ਸਾਫ਼, ਪਰ ਕਿਤੇ ਕਿਤੇ ਅਸ਼ੁੱਧ।
ਸਮਾਂ: ਸੰਮਤ ੧੯੧ ੪:
ਲਿਖਾਰੀ : ਭਗਵਾਨ ਸਿੰਘ।
ਆਰੰਭ : ੴ ਸ੍ਰੀ ਪਰਮਾਤਮਨੇ ਨਮਹ॥ ਅਥ ਗਿਆਨ ਮੰਜਰੀ ਲਿਖਯਤੇ॥ ਦੋਹਰਾ॥
ਆਤਮ ਕੇ ਆਗਯਾ ਤੈ, ਸਬੈ ਉਪਜੈ ਜਾਨ ।
ਗਯਾਨ ਭਏ ਤੇ ਲੀਨ ਸਭ, ਨਮਸਕਾਰ ਤਿਹ ਮਾਨ॥ 1॥
ਅੰਤ: ਮਨੋਹਰ ਦਾਸ ਨਿਰੰਜਨੀ, ਸੋ ਸ੍ਵਾਮੀ ਸੋ ਦਾਸ।
ਸ੍ਵਾਮੀ ਦਾਸ ਭਯੋ ਏਕ ਸੋ, ਮਹਾਕਾਸ ਘਟਾਕਾਸ॥401॥
ਇਤਿ ਸ੍ਰੀ ਗਯਾਨ ਮੰਜਰੀ ਨਾਮ ਭਾਖਾ ਗ੍ਰੰਥ ਕਥਿਤੇ ਮਨੋਹਰ ਦਾਸ ਨਿਰੰਜਨੀ
ਸੰਪੂਰਨੰ ਸਮਾਪਤੰ॥ 10॥