ਹੱਥ ਲਿਖਤ ਨੰਬਰ 117 ਰਸ ਮੰਜਰੀਲੇਖਕ : ਕਵੀ ਬਾਘ ਸਿੰਘਵੇਰਵਾ : ਪੱਤਰੇ ੧੫੧; ਪ੍ਰਤੀ ਸਫ਼ਾ ੯ ਸਤਰਾਂ; ਅੱਖਰ ਮੋਟੇ, ਸਾਫ਼ ਤੇ ਸ਼ੁੱਧ, ਹਾਸੀਆ ਸਿੱਧਾ ਸਾਦਾ (ਬਿਨਾਂ ਲਕੀਰਾਂ ਦੇ); ਪ੍ਰਾਚੀਨ ਲਿਖਤ; ਕਾਗ਼ਜ਼ ਦੇਸੀ।ਸਮਾਂ : ਨਿਸ਼ਚਿਤ ਨਹੀਂ।ਲਿਖਾਰੀ : ਨਾਮਾਲੂਮ ।ਆਰੰਭ : ਪਹਿਲਾਂ ਦੋ ਪੱਤਰੇ ਮੰਤ੍ਰਾਂ ਦੇ, ਪਿਛੋਂ ੩ ਪੱਤਰੇ ਤਤਕਰੇ ਦੇ, ਤੇ ਫੇਰ ਅਸਲ ਪੁਸਤਕ ਦਾ ਪਾਠ ਇਸ ਤਰ੍ਹਾਂ ਸ਼ੁਰੂ ਹੁੰਦਾ ਹੈ। ੴ ਸਤਿਗੁਰ ਪ੍ਰਸਾਦਿ। ਅਥ ਰਸਿ ਮੰਜਰੀ ਭਾਖਾ ਲਿਖਯਤੇ ਕਬਿ ਬਾਘ ਸਿੰਘ ਕ੍ਰਿਤਿ॥ ਸੋਰਠਾ ॥ ਪ੍ਰਣਤ ਰਮਾ, ਗੌਰੀਸ, ਬਾਂਛਤ ਫਲ ਦੋਊ ਦੇਵ ਹੈ॥ ਬਿਲਸਿਤ ਜਿਹ ਸਸਿ ਸੀਸ, ਸੋ ਮਮ ਰਿਦ ਮਤਿ ਕੋ ਹਰੈ॥1॥ਅੰਤ : ਮੰਗਲ ਵਾਰ ਪਹਿਲੇ ਕਸਟ ਹੋਵੈ ਤੌ ਦਿਨ ਸਤਿ ਜਾਂ ਤਿਨੁ ਭੋਗੇ ॥ 2॥ ਪਹਰਕਸਟ, ਪੋਥੀ ਪੂਰੀ ਸੋਈ ਸੁਭ। ਫੇਰ ਹੋਰ ਕਲਮ ਨਾਲ ਅਗਲਾ ਪਾਠ-ਇਹ ਪੁਸਤਕ ਦੇ ਕੁਲ 10 ਅਧਿਆਇ ਹਨ।