ਹੱਥ ਲਿਖਤ ਨੰਬਰ 121 ਲਘੁ ਸਿੰਘ ਪ੍ਰਕਾਸ਼ ਨਿਘੰਟੁਲੇਖਕ : ਕਵੀ ਮੋਹਰ ਸਿੰਘਵੇਰਵਾ : ਪੱਤਰੇ ੨-੩੭੦; ਪ੍ਰਤੀ ਸਫ਼ਾ ੯ ਸਤਰਾਂ; ਕਾਗ਼ਜ਼ ਦੇਸੀ; ਲਿਖਤ ਸਾਫ਼, ਪਰ ਕਿਤੇ ਕਿਤੇ ਅਸ਼ੁੱਧ ਮੁੱਢ ਵਿਚ ਇਕ ਪੱਤਰਾ ਗੁੰਮ ਤੇ ਬਾਕੀ ਪੰਜ ਪੱਤਰੇ ਸਿਰੇ ਦੀਆਂ ਨੁੱਕਰਾਂ ਤੋਂ ਫਟੇ ਹੋਏ; ਹਾਸ਼ੀਆਂ ਸਾਦਾ ਬਿਨਾਂ ਲਕੀਰਾਂ ਦੇ ਕਈ ਥਾਵੇਂ ਹਾਸ਼ੀਏ ਉਤੇ ਹੋਰ ਕਲਮ ਨਾਲ ਫੁੱਟ ਨੋਰ ਲੱਗੇ ਹੋਏ; ਆਦਿ-ਅੰਤ ਦੇ ਪੱਤਰੇ ਗੁੰਮ ਹੋਣ ਕਰਕੇ ਪੁਸਤਕ ਨਾ-ਮੁਕੰਮਲ ਤੇ ਜਿਲਦ ਟੁੱਟਣ ਤੇ ਖ਼ਸਤਾ ਹਾਲਤ ਵਿਚ ਹੈ।ਸਮਾਂ : ਸੰਮਤ ੧੯੦੦ ਬਿ. ਦੇ ਲਗਭਗ ।ਲਿਖਾਰੀ : ਨਾਮਾਲੂਮ।ਆਰੰਭ : ਕੂਟਸਥ ਅਜ ਸਤ ਚਿਤ ਆਨੰਦ ਬ੍ਰਹਮ ।... ਵਿਚਕਾਰ ਮੈਨ ਸਨਿਗਧ ਮ੍ਰਿਦ ਭੂਤ ਹਰ, ਬਣ ਰੋਪਣ ਸੋ ਜਾਨ। ਭਗਨ ਸੰਧਾਨ ਕ੍ਰਿਤ ਮਰ ਕੁਸਟ ਵੀ, ਸਰਪ ਰਕਤ ਜਿਤ ਮਾਨ ॥੧੪॥ ਇਤਿ ਸ੍ਰੀ ਲਘ ਸਿੰਘ ਪ੍ਰਕਾਸ਼ ਨਿਘੰਟੇ ਕਨਕ ਮੁਦ੍ਰਿਕਾ ਸਿੰਘ ਬਿਰਚਿਤੋ ਦੁਧਾਦਿ ਵਰਗਾ: ੬॥ (ਪੱਤਰ २१०)ਅੰਤ : ਗੁੰਜ ਮਾਨ ਗੁਟ ਘਸ ਅੰ... ਜ੍ਹਰ ਤਜ ਜਾਤ। ਅਨਭਯਾਸ ਤੇਰਸ ਸੰਨ ਹਰੇ ਕਥੈ ਵਿਖਯਾਤ॥ ੨੪॥ ਇਤਿ ਸ੍ਰੀ.. ਇਸ ਤੋਂ ਅੱਗੇ ਪੱਤਰਾ ਗੁਮ ਹੋਣ ਕਰ ਕੇ ਬਾਕੀ ਪਾਠ ਨਹੀਂ ਮਿਲਦਾ।