ਹੱਥ ਲਿਖਤ ਨੰਬਰ 124

ਡਿਬ ਖੈਰ ਮਨੁੱਖ
ਲੇਖਕ : ਨਾਮਾਲੂਮ
ਵੇਰਵਾ : ਪੱਤਰੇ ੬੬; ਪ੍ਰਤੀ ਸਫਾ ੨੧ ਸਤਰਾਂ: ਕਾਗਜ਼ ਦੇਸੀ ਕਿਰਮ ਖੁਰਦਾ ਲਿਖਤ ਸਾਫ ਤੇ ਸ਼ੁੱਧ: ਹਰੇਕ ਸਫੇ ਤੇ ਲੰਮੇ ਦਾਅ ੩-੩ ਲਕੀਰਾਂ ਜੇ ਸਿੱਧੀਆਂ ਨਾਲ ਦੇ ਦੂਜੇ ਪੱਤਰਿਆਂ ਦੇ ਸਫ਼ਿਆਂ ਨੂੰ ਕ੍ਰਾਸ ਕਰਦੀਆਂ ਹਨ, ਅਜਿਹੀਆਂ ੨-੨ ਲਕੀਰਾਂ ਲਾਲ ਹਨ ਤੇ 9-9 ਲਕੀਰ ਕਾਲੀ: ਲਿਖਤ ਪ੍ਰਾਚੀਨ।
ਸਮਾਂ: ਸੰਮਤ 1919 ਬਿ.।
ਲਿਖਾਰੀ : ਭਾਈ ਕਾਲਾ ਸਿੰਘ, ਡੋਰੀ ਆਲਮਹੀਣ (ਕਾਨੂੰਵਾਨ ਨਿਵਾਸੀ)।
ਆਰੰਡ : (ਤਤਕਰੇ ਦੇ ੩ ਪੱਤਰਿਆਂ ਤੋਂ ਬਾਦ) ੴ ਸਤਿਗੁਰ ਪ੍ਰਸਾਦਿ ।...
ਜਹਿਮਤ ਦੀ ਇਹ ਮਾਉਂ ਹੈ, ਨਜਲਾ ਹੋਰ ਜੁਕਾਮ।
ਹਿਕਮਤ ਅੰਦਰ ਲਿਖਿਆ ਕਰਤ ਹਕੀਮ ਤਮਾਮ॥...
ਅੰਤ : ਬਹੁਤ ਕਿਤਾਬਾਂ ਸੋਧਿ ਕੇ, ਕੀਤੀ ਏਹਿ ਕਿਤਾਬ।
ਖਤਾ ਜੋ ਹੋਵੇ ਏਸ ਵਿਚਿ, ਦੇਖੋ ਐਬ ਸਵਾਬ॥
ਨਾਉ ਮੈਂ ਏਸ ਕਿਤਾਬ ਦਾ ਧਰਿਆ ਖੈਰ ਮਨੁੱਖ।
ਦਾਰੂ ਕਰੇ ਜੇ ਏਸ ਥੀਂ, ਰੱਬ ਕਰੇਸੀ ਸੁੱਖ॥
੧੬੫॥ ਇਤਿ ਖੈਰ ਮਨੁੱਖ ਸੰਪੂਰਣੇ।
ਨਕਲ ਨਵੀਸ ਵਲੋਂ—
ਵਲਾਇਤ ਏਹੁ ਪੰਜਾਬ ਦੀ, ਬਹੁਤ ਅਜਾਇਬਿ ਡਿਠ।
ਖਾਵਣ ਪੀਵਣ ਸਦੀਆਂ, ਚੀਜ਼ਾਂ ਬਹੁਤਿ ਅਡਿਠਿ॥
ਮਕਾਨ ਅਜਾਇਬ ਸੋਹਣੇ, ਸਿਫਤਿ ਨ ਆਖੀ ਜਾਇ।
ਜੋ ਵੇਖੇ ਸੋਈ ਸਮਝਦਾ, ਜਿਉਂ ਗੁੱਗਾ ਗੁੜ੍ਹ ਖਾਇ॥
ਅੰਮ੍ਰਿਤਸਰ ਪੁਰਿ ਗੁਰੂ ਕੀ, ਰਾਮ ਦਾਸ ਰੁਸ਼ਨਾਇ।
ਅਸਤ ਉਦੇ ਤੱਕ ਗਿਣਤ ਬਿਨ, ਨਰ ਰਹੇ ਸਿਫਤਾਂ ਗਾਇ॥
ਡੇਰੀ ਆਲਮ ਹੀਣ ਮੈ, ਕਾਹਨੂੰਵਾਣ ਨਜੀਕ।
ਕਿਲੇ ਚੀਰ ਧ੍ਰਮਸਾਲ ਮੈਂ, ਉਨੀ ਸੈ ਉਨੀਕ॥
ਲਿਖਿਆ ਖੈਰ ਮਨੁੱਖ ਸੁਣਿ, ਸਾਵਣ ਮਾਸ ਮਹਾਨ।
ਸਾਵਣ ਸਵਰੇ ਪ੍ਰਿਸ਼ਮੀ, ਵਸਦਾ ਕੁੱਲ ਜਹਾਨ॥
ਕਾਲਾ ਸਿੰਘ ਸਹੂਰ ਬਿਨ, ਲਿਖੀਆ ਏਹੁ ਕਿਤਾਬ।
ਤੁਸੀਂ ਪਿਆਰੇ ਪਾਠੀਓ, ਬਖਸ਼ੋ ਭੂਲ ਸਵਾਬ॥੧॥