ਹੱਥ ਲਿਖਤ ਨੰਬਰ 137 ਭਾਗਵਤ ਇਕਾਦਸ ਸਕੰਧਲੇਖਕ : ਰਿਖੀ ਬਿਆਸ।ਅਨੁਵਾਦਕ : ਚਤੁਰ ਦਾਸ।ਵੇਰਵਾ : ਪੱਤਰੇ ੨੦੪; ਪ੍ਰਤੀ ਸਫ਼ਾ ੮ ਸਤਰਾਂ; ਪੁਰਾਣੀ ਲਿਖਤ; ਅੱਖਰ ਕੁਝਕੁ ਮੁਟੇਰੇ; ਲਿਖਤ ਸਿੱਧੀ ਸਾਦੀ ਤੇ ਅਸ਼ੁੱਧ, ਜਿਸ ਕਰਕੇ ਕਈ ਥਾਵੇਂ ਹੜਤਾਲ ਫੇਰੀ ਹੋਈ; ਕਾਗ਼ਜ਼ ਸਾਦਾ ਦੇਸੀ; ਹਾਸ਼ੀਆ (ਦੋ ਦੋ ਲਕੀਰਾਂ ਦੋਹੀਂ ਪਾਸੀਂ)।ਸਮਾਂ : ਸੰਮਤ 1692 ਬਿ.।ਲਿਖਾਰੀ : ਨਾਮਾਲੂਮ।ਆਰੰਭ : ੴ ਸਤਿਗੁਰ ਪ੍ਰਸਾਦਿ॥ ਸੁਅਸਤਿ ਸ੍ਰੀ ਗਣੇਸਾਯ ਨਮ:। ਸ੍ਰੀ ਗੁਰੂ ਭਿਓ ਨਮ: । ਸ੍ਰੀ ਪਰੰਪਰਾ ਗੁਰਭਿ ਨਮ:। ਅਬ ਸ੍ਰੀ ਭਾਗਵਤੇ ਏਕਾਦਸ ਸਕੰਧੇ ਭਾਖਾ ਲਿਖਤੇ॥ ਚੌਪਈ॥ਸੰਤ ਦਾਸ ਸਤਿਗੁਰ ਕੇ ਚਰਣਾ। ਤਿਨ ਕੀ ਗਹੌ ਸੁਰ੍ਫ ਕਰਿ ਸਰਣਾ। ਜਾਤੇ ਉਪਜੈ ਗਿਆਨ ਵਿਚਾਰਾ। ਛੂਟੈ ਭਰਮ ਕਰਮ ਵਿਵਹਾਰਾ॥੧॥ਅੰਤ : ਸੰਬਤ ਸੋਲਹ ਸਹਸ ਬਾਨਵਾ। ਜੇਠ ਸੁਕਲ ਖਸ੍ਰੀ ਕੁਜ ਦਿਵਾ।, ਸੰਤ ਦਾਸ ਗੁਰ ਆਰਿਯਾ (ਆਗਿਆ) ਦੀਨੀ । ਚਕ੍ਰ ਦਾਸ ਯਹ ਭਾਖਾ ਕੀਨੀ ॥ਇਤਿ ਸ੍ਰੀ ਭਾਗਵਤੇ ਮਹਾਪੁਰਾਣੇ ਇਕਾਦਸ ਸਕੰਧੇ ਸ੍ਰੀ ਸੁਕ ਪ੍ਰੀਖਿਤਿ ਰਾਖਿਯੇ ਸ੍ਰੀ ਕ੍ਰਿਸਨ ਵੈਕੁੰਠ ਪਿਯਾਣੇ ਨਾਮ ਇਕਤ੍ਰਿਸੋ ਧਯਾਯ ॥ ੩੧॥ ਏਕਾਦਸ ਸਕੰਧੇ॥ ਸੰਪੂਰਣ ਸਮਾਪਤੰ ॥