ਹੱਥ ਲਿਖਤ ਨੰਬਰ 144 ਕਿੱਸਾ ਮਿਰਜ਼ਾ ਸਾਹਿਬਾਂਲੇਖਕ : ਸਰਜੂ ਰਾਮ, ਨਿਰਮਲਾ।ਵੇਰਵਾ : ਸਫ਼ੇ ੧੮੮; ਸਿਆਹੀ ਕਾਲੀ ਮੱਧਮ; ਲਿਖਤ ਸਿੱਧੀ ਸਾਦੀ, ਪਰ ਸ਼ਿਕਸਤਾ ਜੋ ਕਿਤੇ ਕਿਤੇ ਅਸ਼ੁੱਧ ਹੈ; ਕਾਗ਼ਜ਼ ਮੋਟਾ ਦੇਸੀ, ਛੰਦਾਂ ਦੇ ਨਾਮ ਤੇ ਹੋਰ ਛੋਟੇ ਮੋਟੇ ਸਿਰਲੇਖ ਮੱਧਮ ਲਾਲ ਸਿਆਹੀ ਨਾਲ ਲਿਖੇ ਹੋਏ ਆਖਰੀ ਪੱਤਰੇ ਸਫਾ ੧੪੯ ਤੋਂ ੧੮੮ ਤਕ ਵਿਲਾਇਤੀ ਖਾਕੀ ਕਾਗ਼ਜ਼ ਤੇ ਲਿਖੇ ਹੋਏ; ਅੰਤਲੇ ਪੱਤਰੇ ਸਫਾ ੧੮੮ਤੋਂ ਅੱਗੇ ਗੁੰਮ ਹਨ, ਜਿਸ ਕਰਕੇ ਪੁਸਤਕ ਅਧੂਰੀ ਹੈ।ਸਮਾਂ : ਲਿਖਤ ੭੫ ਸਾਲਾਂ ਤੋਂ ਵੱਧ ਪੁਰਾਣੀ ਨਹੀਂ ਹੈ।ਲਿਖਾਰੀ : ਨਾਮਾਲੂਮ ।ਆਰੰਭ : ਹਰਿ ਕੇ ਹਾਥ ਨਿਰਬਾਹ॥ ਚੌਬੇਲਾ॥ ਕੋਈ ਮਾਂਗੇ ਅੰਨ ਧਨ ਲੱਛਮੀ, ਕੋਈ ਰਹਿਣਾ ਚਾਹੇ ਬਾਜ਼ਾਰ। ਕੋਈ ਕੋਈ ਮਾਂਗੇ ਪੜ੍ਹਨਾ ਇਲਮ ਕਾ, ਕਰਨੇ ਕੋ ਰੁਜਗਾਰ ।ਅੰਤ : ਤੇਰੇ ਬਾਪ ਤਾਈਂ ਏਹ ਚੋਰ ਤਾਂ ਬਣਾਉਂਦਾ ਹੈ,ਆਖਦਾ ਹੈ ਉਹਨੇ ਮੇਰਾ….।ਇਹ ਕਿੱਸਾ ਕਬਿੱਤਾਂ ਵਿਚ ਹੈ ਤੇ ਇਕ ਦੋ ਵੇਰ ਲਾਹੌਰ ਤੇ ਅੰਮ੍ਰਿਤਸਰੋਂ ਗੁਰਮੁਖੀ ਅੱਖਰਾਂ ਵਿਚ ਛਪ ਵੀ ਚੁੱਕਾ ਹੈ।