ਹੱਥ ਲਿਖਤ ਨੰਬਰ 166 ਅਧਿਆਤਮ ਰਾਮਾਇਣ (ਕਿਸ਼ਕਿੰਧਾ ਕਾਂਡ-ਉੱਤਰ ਕਾਂਡ)ਲੇਖਕ : ਰਿਖੀ ਬਿਆਸ ।ਅਨੁਵਾਦ : ਸਾਧੂ ਗੁਲਾਬ ਸਿੰਘ।ਵੇਰਵਾ : ਪੱਤਰੇ ੩੮੫; ਪ੍ਰਤੀ ਸਫ਼ਾ ੯ ਸਤਰਾਂ: ਕਾਗ਼ਜ਼ ਦੇਸੀ ਸਾਦਾ; ਲਿਖਤ ਸਾਫ਼ ਤੇ ਸ਼ੁੱਧ: ਹਾਸ਼ੀਆ ਸਾਦਾ ਲਕੀਰਾਂ ਵਾਲਾ; ਸਿਆਹੀ ਕਾਲੀ ਰਾਮਾਇਣ ਦਾ ਇਹ ਉਤਰਾਰ ਹੈ ਜਿਸ ਵਿਚ ਕਿਸ਼ਕਿੰਧਾ ਕਾਂਡ, ਸੁੰਦਰ ਕਾਂਡ, ਯੁੱਧ ਕਾਂਡ ਦੇ ਉੱਤਰ ਕਾਂਡ ਸ਼ਾਮਲ ਹਨ।ਸਮਾਂ : ਫਗਨ ਸੁਦੀ ੧੩, ਸੰਮਤ ੧੯੩੩ ਬਿ.।ਲਿਖਾਰੀ : ਬ੍ਰਜਹਿਰ (ਪਹਾੜਾ ਸਿੰਘ)? ਆਰੰਭ : ਸ੍ਰੀ ਮਹਾਦੇਵ ਉਵਾਚ।। ਚੋਪਈ। ਥੇ ਰਘੁਬੀਰ ਕੀ ਸੰਗਤਿ ਪਾਇ ॥ਅੰਤ :ਗ੍ਰਹ ਅਵਨੀ ਵਸੁ ਚੰਦ੍ਰ ਪੁਨਿ ਸੰਮਤ ਆਨੰਦ ਧਾਰ।ਦਸਮੀ ਕਾਤਕ ਸੁਦੀ ਸੁਭ ਸੁਰਾਧੀਸ ਗੁਰ ਵਾਰ ॥੫੩॥ ਇਤਿ ਸ੍ਰੀ ਅਧਿਆਤਮ ਰਾਮਾਇਣੇ ਉਮਾ-ਮਹੇਸੁਰ ਸੰਬਾਦੇ ਉਤਰ ਕਾਂਡੇ ਨਵਮੋ ਧਿਆਇ ਸਮਾਪਤੰ-ਮਸਤਸੁਭਮਸਤ। ਸੰਪੂਰਣ। ਸੰਮਤ ੧੯੩੩, ਫਾਗਨ ਸੁਦੀ ੧੩, ਰਵਿ ਵਾਰ। (ਪੱਤਰਾ ੩੮੫)ਇਸ ਤੋਂ ਪਿਛੋਂ ਇਕ ਵਾਧੂ ਪੱਤਰੇ ਤੇ 'ਹਰੇ ਰਾਮ, ਹਰੇ ਰਾਮ' ਤੇ ਵਾਹਿਗੁਰੂ ਜੀ ਕੀ ਫ਼ਤੇਦੇ ਦਰਮਿਆਨ ਲਿਖਾਰੀ ਵੱਲੋਂ ਇਹ ਦੋਹਰਾ ਹੈ :-ਦਸਰਥ ਨੰਦਨ ਹਰੀ ਹਿਤ, ਨਾਰਾਯਣ ਹਰਿ ਹੇਤ। ਬਜ੍ਰ ਹਰੀ ਲਿਖ ਕੇ ਦਈ ਪੜ੍ਹਹੁ ਸੋਧ ਕਰ ਨੇਤ॥