ਹੱਥ ਲਿਖਤ ਨੰਬਰ 180 ਕਿੱਸਾ ਯੂਸਫ਼ ਜ਼ੁਲੇਖਾ (ਫਾਰਸੀ ਅੱਖਰ)ਲੇਖਕ : ਹਾਫ਼ਿਜ਼ ਬਰਖੁਰਦਾਰ।ਵੇਰਵਾ : ਪੱਤਰੇ ੨੩: ਪ੍ਰਤੀ ਸਫ਼ਾ ੧੪ ਸਤਰਾਂ: ਖ਼ਤ ਸ਼ਿਕਸਤਾ: ਸਿਆਹੀ ਕਾਲੀ ਮੱਧਮ: ਕਾਗਜ਼ ਦੇਸੀ, ਕਿਰਮ ਖੁਰਦਾ ਹੋਣ ਕਰਕੇ ਕਈ ਸਫਿਆਂ ਤੇ ਛੇਕ ਪਏ ਹੋਏ ਤੇ ਸਫ਼ਿਆਂ ਦੇ ਸਿਰੇ ਭੂਰੇ ਹੋਏ; ਹਾਸ਼ੀਆ ਸਾਦਾ ਬਿਨਾਂ ਲਕੀਰਾਂ ਦੋ।ਸਮਾਂ : 1009ਲਿਖਾਰੀ : ਰਹਮਤੁੱਲਾ।ਆਰੰਭ : ਪਹਿਲੇ ਪੱਤਰੇ ਤੇ ਦੋ ਉਰਦੂ ਫ਼ਾਰਸੀ ਲਿਖਤਾਂ, ਜੋ ਇਕ ਕਿੱਸੇ ਨਾਲ ਸਬੰਧ ਨਹੀਂ ਰਖਦੀਆਂ, ਛਡ ਕੇ ਅਰਬੀ ਕਲਮਾ ਬਿਸਮਿੱਲਾ ਆਦਿ ਤੋਂ ਬਾਦ। ਅੱਲਾ ਵਾਹਿਦ ਖ਼ਾਲਿਕ ਰਾਜਿਕ, ਰੋਜ਼ੀ ਦੇਵਣਹਾਰਾ। ਓਹੋ ਆਹਾ ਦਾਇਮ ਹੋਸੀ, ਦੁਨੀਆ ਝੂਠ ਪਸਾਰਾ। (ਪੱਤਰਾ ੨)ਅੰਤ : ਪਸ ਰਹਿਮਤ ਰੱਬ ਦੀ ਰਹਿ ਤਕੀਆ, ਕਰ ਤੂੰ ਬਰਖੁਰਦਾਰਾ। ਬਰਕਤ ਕਲਮਾ ਨਾਉ ਮੁਹੰਮਦ, ਉਮੱਤ ਦਾ ਛੁਟਕਾਰਾ। ਤੱਮਤ ਤਮਾਮ ਸ਼ੁਦ ਕਿੱਸਾ, ਮਿਹਤਰ ਯੂਸਫ਼.... ਮਿਨ ਤਸਨੀਫ਼ ਹਾਫ਼ਿਜ਼ ਬਰਖੁਰਦਾਰ..... (ਪੱਤਰਾ ੨੨ ੳ)ਇਸ ਤੋਂ ਅੱਗੇ ਰਸਾਲਾ ਸ਼ਾਹ ਮਦਾਰ (ਫ਼ਾਰਸੀ) ਲਗ ਭਗ ੪ ਸਫ਼ਿਆਂ ਤੇ ਦਿੱਤਾ ਹੋਇਆ ਹੈ, ਜਿਸ ਦਾ ਇਸ ਕਿੱਸੇ ਨਾਲ ਕੋਈ ਸਬੰਧ ਨਹੀਂ ਹੈ।