ਹੱਥ ਲਿਖਤ ਨੰਬਰ 185

ਫ਼ਸਦ ਨਾਮਾ
ਲੇਖਕ : ਨਾਮਾਲੂਮ ।
ਵੇਰਵਾ : ਪੱਤਰੇ ੭: ਪ੍ਰਤੀ ਸਫ਼ਾ ੮ ਸਤਰਾਂ, ਕਾਗਜ਼ ਦੇਸੀ; ਸਿਆਹੀ ਕਾਲੀ ਮੱਧਮ; ਲਿਖਤ ਸ਼ਿਕਸਤਾ: ਪੱਤਰੇ ਪੁਰਾਣੇ ਹੋਣ ਕਰਕੇ ਭੂਰੇ ਹੋਏ।
ਆਦਿ : ਹਮਦ ਸਨਾਈ ਰੱਬ ਨੂੰ ਆਖਾਂ ਹਰਦਮ ਲੱਖ ਹਜ਼ਾਰਾਂ।
ਵੱਤ ਦਰੂਦ ਨਬੀ ਨੂੰ ਆਖਾਂ, ਅੱਲ ਅਸਹਾਬਾਂ ਯਾਰਾਂ। (ਪੱਤਰਾ ੧)
ਅੰਤ: ਫਸਦ ਨਾਮਾ ਲਿਖ ਜਮਾ ਚ ਕੀਤਾ, ਸਾਰਾ ਬੁਝ ਅੰਦਾਮ।
ਕਾਲ ਅਲ੍ਹਾ ਦੇ ਫ਼ਜ਼ਲ ਦੇ ਹੋਵੇ ਸਭ ਤਮਾਮ। ਤਮ ਤਮ ਤਮਾਮ..... ।
ਇਸ ਤੋਂ ਅੱਗੇ ਇਹ ਨੁਸਖ਼ਾ ਹੈ—
ਮਾਜ ਮਾਈ ਫਟਕੜੀ, ਬਗਦਾਦੀ ਹੜਤਾਲ।
ਜੇ ਕੇ ਲਾਵੇ ਕਸ ਕੇ, ਇਕ ਨ ਰਹਿਸੀ ਵਾਲ।
ਤੇ ਕਈ ਹੋਰ ਨੁਸਖੇ ਵੀ ਦੂਜੀ ਕਲਮ ਨਾਲ ਲਿਖੇ ਹਨ ਜੋ ਇਸ ਕਿਤਾਬ ਨਾਲ ਕੋਈ ਸਬੰਧ ਨਹੀਂ ਲਖਦੇ।