ਹੱਥ ਲਿਖਤ ਨੰਬਰ 192

ਅਧਿਆਤਮ ਰਾਮਾਇਣ
ਲੇਖਕ : ਰਿਖੀ ਬਿਆਸ।
ਅਨੁਵਾਦ : ਸਾਧੂ ਗੁਲਾਬ ਸਿੰਘ।
ਵੇਰਵਾ : ਪੱਤਰੇ ੨੮੪; ਪ੍ਰਤੀ ਸਫ਼ਾ; ੧੦ ਕਾਗ਼ਜ਼ ਦੇਸੀ; ਲਿਖਤ ਸਾਫ਼; ਤੇ ਸ਼ੁੱਧ ਪੱਤਰੇ ਖੁਲ੍ਹੇ; ਹਾਸ਼ੀਆ ਸਾਦਾ ਬਿਨਾਂ ਲਕੀਰਾਂ ਦੇ; ਸਿਰਲੇਖ, ਛੰਦਾਂ ਦੇ ਨਾਮ ਤੇ ਅੰਕ ਕਈ ਥਾਵੇਂ ਲਾਲ ਸਿਆਹੀ ਨਾਲ ਲਿਖੇ ਹੋਏ; ਆਖਰੀ ਪੱਤਰੇ ਗੁਆਚੇ ਹੋਣ ਕਰਕੇ ਪੁਸਤਕ ਕੁਝ ਅਧੂਰੀ ਹੈ।
ਸਮਾਂ : ੨੦ਵੀਂ ਸਦੀ ਬਿ.।
ਲਿਖਾਰੀ : ਨਾਮਾਲੂਮ।
ਆਰੰਭ : ੴ ਸਤਿਗੁਰ ਪ੍ਰਸਾਦਿ । ਸ੍ਰੀ ਗਣੇਸਾਯ ਨਮ:॥ ਦੋਹਰਾ॥
ਦੇਵੀ ਮਾਤਾ ਸਾਰਦਾ, ਸਰਦ ਇੰਦੁ ਸਮ ਹਾਸ
ਬੰਦੇ ਪਦ ਪੰਕਜ ਸਦਾ ਕਰੋ ਸੁਮਤਿ ਪ੍ਰਕਾਸ॥੧॥ (ਪੱਤਰਾ ੧)
ਅੰਤ :ਕੀਲ ਛੇਕ ਮੈਂ ਨਿਜ ਕਰ ਧਰਯ।
ਨਿਲ ਕਮਲ ਨੈਨੀ ਤੈ ਪਿ........।(ਪੱਤਰਾ ੨੮੪)
ਆਖ਼ਰੀ ਪੱਤਰਾ ਫਟਿਆ ਹੋਇਆ ਹੋਇਆ ਹੈ ਤੇ ਉੱਤਰ ਕਾਂਡ ਦੇ ਨੌਵੇਂ ਅਧਿਆਇ ਦੇ ਅਗਲੇ ਪੱਤਰੇ ਨਾ ਹੋਣ ਕਰ ਕੇ ਬਾਕੀ ਪਾਠ ਨਹੀਂ ਮਿਲਦਾ।