ਹੱਥ ਲਿਖਤ ਨੰਬਰ 208

ਕਿੱਸਾ ਸੋਹਣੀ ਮੇਹੀਂਵਾਲ
ਲੇਖਕ: ਮੀਆਂ ਸ਼ੇਰ ਮੁਹੰਮਦ।
ਵੇਰਵਾ : ਪੱਤਰੇ ੭੭, ਪ੍ਰਤੀ ਸਫਾ ੧੫ ਸਤਰਾਂ; ਕਾਗਜ਼ ਵਲਾਇਤੀ ਮੋਟਾ; ਸਿਆਹੀ ਕਾਲੀ: ਸਿਰਲੇਖ ਲਾਲ ਸਿਆਹੀ ਨਾਲ ਲਿਖੇ ਹੋਏ। ਹਾਸ਼ੀਆ ਸਾਦਾ ਬਿਨਾਂ ਲਕੀਰਾਂ ਦੇ ਪੁਸਤਕ ਸਜਿਲਦ, ਜੋ ਅੱਛੀ ਹਾਲਤ ਵਿਚ ਹੈ।
ਸਮਾਂ: ੨੮ ਸਾਵਣ, ਸੰਮਤ ੧੯੬੮ ਬਿ।
ਲਿਖਾਰੀ: ਨਾਨਕ ਬਖਸ਼।
ਆਰੰਭ: ਬਿਸਮਿੱਲਾ ਰਹਿਮਾਨੁ ਰਹੀਮ॥
ਅੱਵਲ ਹਮਦ ਸਤਾਰ ਗੁਫਾਰ ਖ਼ਾਲਕ, ਜਿਸ ਨੇ ਕੁੱਲ ਸਮਤੂਰ ਜ਼ਰੂਰ ਕੀਤਾ।
ਆਸ਼ਕ ਨਾਲ ਵਸਾਲ ਨਿਹਾਲ ਕੀਤੇ, ਅਤੇ ਫ਼ਾਸਕਾਂ ਕੁਰਬ ਤੇ ਦੂਰ ਕੀਤਾ।
ਅੰਤ : ਰੱਬ ਸਬਰ ਸੰਤੋਖ ਦੇ ਨਾਲ ਰੱਖੇ ਕਰੋ ਆਜਜ਼ੀ ਨਾਲ ਦੁਆ ਮੀਆਂ।
ਏਥੇ ਸ਼ੇਰ ਮੁਹੰਮਦਾ ਸਬਰ ਬਾਜੌਂ, ਦੇਵੇ ਬੰਦੇ ਨੂੰ ਕੌਣ ਰਜਾ ਮੀਆਂ।
ਕਿਤਾਬ ਨਾਯਾਬ ਦਫ਼ਤਰ ਇਸ਼ਕ ਹਕੀਕੀ ਵ ਮਿਜਾਜ਼ੀ ਮੋਸੂਮ ਬਿਹ ਕਿੱਸਾ ਸੋਹਣੀ ਮੇਹੀਂਵਾਲ ਅਜ਼ ਤਸਨੀਫ਼ ਮੀਆਂ ਸ਼ੇਰ ਮੁਹੰਮਦ ਸਾਹਿ ਖ਼ਲਫ਼ ਫਤਿਹ ਮੁਹੰਮਦ ਸਾਹਿਬ ਮਤਵੱਤਨ ਮੋਜਿਆਂ ਨਲੋੜੀ, ਥਾਨਾ ਖੰਨਾ, ਜ਼ਿਲ੍ਹਾ ਲੁਧਿਆਣਾ।
ਬਕਲਮ ਬੰਦਾ ਨਾਨਕ ਬਖਸ਼ ਬਪਾਸਿ ਖ਼ਾਤਰ ਬਰਖ਼ੁਰਦਾਰ ਲਛਮਣ ਨਾਰਾਇਣ
ਤਹਰੀਰ ਯਾਫਤ ਬਤਾਰੀਖ਼ ੨੮ ਸਾਵਣ ਸੰਮਤ ੧੯੬੮ ਯੋਮ ਜੁਮਅ।
ਇਹ ਕਿੱਸਾ ਸੰਮਤ ੧੯੫੬ ਮੁਤਾਬਕ ਸੰਨ ੧੮੯੯ ਈ. ਵਿਚ ਲਿਖਿਆ ਗਿਆ ਸੀ ਪਰ ਛਪਿਆ ਕਿਤੇ ਨਹੀਂ ਜਿਸ ਕਰਕੇ ਦੁਰਲੱਭ ਹੈ।