ਹੱਥ ਲਿਖਤ ਨੰਬਰ 210 ਭਾਗਵਤ ਇਕਾਦਸ਼ ਸਕੰਧ ਵਿਚਾਰ ਮਾਲਾ ਆਦਿ ਸਮੇਤ(ੳ) ਭਾਗਵਤ ਇਕਾਦਸਮ ਸਕੰਯ(ਅ) ਵਿਚਾਰ ਮਾਲਾ (ੲ) ਵੇਦਾਂਤ –ਵਚਨ (ਲੇਖਕ-ਨਾਮਾਲੂਮ)(ਸ) ਅਗਯਾਨ ਬੋਧਨੀ ਭਾਖਾ (ਦਿਆਲ ਅਨੇਮੀ)(ਹ) ਅਸ਼ਟਾਵਕਰ ਭਾਖਾ (ਦਿਆਲ ਅਨੇਮੀ)(ਕ) ਬਿਗਯਾਨ ਗੀਤਾ (ਦਿਆਲ ਅਨੇਮੀ)(ਖ) ਵਸਿਸ਼ਟ ਸਾਰ ਭਾਖਾ (ਦਿਆਲ ਅਨੇਮੀ)(ਗ) ਅਪ੍ਰੋਖ ਅਨੁਭੌ (ਸ਼ੰਕਰਾਚਾਰਯ)ਵੇਰਵਾ : ਪੱਤਰੇ ੪੨੪; ਪ੍ਰਤੀ ਸਫ਼ਾ ੧੦ ਸਤਰਾਂ: ਕਾਗ਼ਜ਼ ਕਸ਼ਮੀਰੀ: ਲਿਖਤ ਸਾਫ਼ ਤੇ ਸ਼ੁੱਧ, ਹਾਸੀਆ ਰੰਗੀਨ ਲਕੀਰਾਂ ਵਾਲਾ; ਸਿਰਲੇਖ, ਛੰਦਾ ਦੇ ਨਾਮ, ਅੰਕ ਤੇ ਵਿਸ਼੍ਰਾਮ- ਚਿੰਨ ਲਾਲ ਸਿਆਹੀ ਨਾਲ ਲਿਖੇ ਹੋਏ, ਮੁੱਢਲੇ ਦੇ ਪੱਤਰੇ ਨਵੇਂ, ਨੀਲੀ ਸਿਆਹੀ ਨਾਲ ਲਿਖ ਕੇ, ਜੋੜੇ ਹੋਏ ਤੇ ਅੰਤਲੇ ਪੱਤਰੇ ੪੧੬ ਤੋਂ ੪੨੪ ਤੱਕ ਹੋਰ ਕਮਲ ਦੀ ਲਿਖਤ; ਮੁੱਢ ਵਿਚ ਤਿੰਨ ਪੱਤਰੇ ਮੁਰੰਮਤ ਕੀਤੇ ਹੋਏ ਵੀ ਹਨ।ਸਮਾਂ: ੧੬੯੨ ਬਿ।ਲਿਖਾਰੀ : ਨਾਮਾਲੂਮ।ਇਸ ਤੋਂ ਅਗੇ ਇਕ ਸ਼ਲੋਕ ਸ਼੍ਰੀ ਹਨੁਵੰਤ ਦਾਸ ਦਾ ਉਪਦੇਸ ਦੇ ਅੰਗ ਸੰਬੰਧੀ ਦਰਜ ਹੈ ਤੇ ਫੇਰ ਹੋਰ ਕਲਮ ਨਾਲ "ਮੰਤ੍ਰ ਗੁਰੂ ਬਾਬੇ ਨਾਨਕ ਜੀ ਕਾ" ਲਿਖਿਆ ਹੈ ਜੋ ਪੱਤਰਾ ੪੧੮ ਤੋਂ ੪੨੪ ਤਕ ਹੈ। ਇਸ ਮੰਤ੍ਰ ਦੇ ਤਿੰਨ ਪੱਤਰੇ ਕੁਝ ਸ਼ਿਕਸਤਾ ਹਾਲਤ ਵਿਚ ਹਨ ਤੇ ਅੰਤਲੇ ਪੱਤਰੇ ਪਰ ਲਿਖਿਆ ਹੈ“ਸਤਿਗੁਰ ਪ੍ਰਸਾਦਿ। ਵਡੇ ਡੇਰੇ ਕਾ ਸਾਦੁ ਸੰਗਤਿ ਦਾਸੁ। ਪੇਥੀ ਚਾਰ ਰੁਪਈਏ ਤੋਂ ਦੀਨੀ। ਰੁਪਈਏ ਲੀਏ ਪੋਥੀ ਦੀਨੀ। ਇਸ ਮੈਂ ਕਿਸੀ ਦਾ ਦਾਵਾ ਨਹੀਂ। ਕਾਸੀ ਕੇ ਵੀਚ ਮੈਂ ਇਹ ਵਾਰਤਾ ਬਾਬੇ ਭੂਮਪਿ ਦਾਸ ਜੀ ਲਿਖੀ। (ਹਾਸ਼ੀਏ ਉਤੇ ਛੇ ਹੱਥ ਨਾਲ)..ਪਦ ਕੋ ਪਾਇ ਕੇ ਦਾ ਅਨੰਦੀ ਹੋਇ।" (ਪੱਤਰਾ ੪੨੪ ਅ)