ਹੱਥ ਲਿਖਤ ਨੰਬਰ 225

ਕਥਾ ਰਾਮ ਰੂਪ ਵ ਕਾਮ ਲਿਟਾਂ ਦੀ
ਲੇਖਕ : ਕਵੀ ਅਹਿਮਦ ਯਾਰ.
ਵੇਰਵਾ : ਪੱਤਰੇ ੧੨੬: ਪ੍ਰਤੀ ਸਫ਼ਾ ਸਤਰਾਂ: ਕਾਗਜ਼ ਦੇਸੀ, ਲਿਖਤ ਸਾਫ਼ ਤੇ ਸ਼ੁੱਧ: ਹਾਸ਼ੀਆ ਰੰਗੀਨ ਲਕੀਰਾਂ ਵਾਲਾ ਸਿਰਲੇਖ ਤੇ ਹਿੰਦਸੇ ਲਾਲ ਸਿਆਹੀ ਨਾਲ ਲਿਖੇ ਹੋਏ ਕਾਗ਼ਜ਼ ਕਿਰਮ ਖੁਰਦਾ, ਜਿਸ ਕਰ ਕੇ ਥਾਉਂ ਥਾਂਈਂ ਸਫ਼ਿਆਂ ਤੇ ਛੇਕ ਪਏ ਹੋਏ ਹਨ; ਇਹ ਪੁਸਤਕ ਇਕ ਵੇਰ ਫ਼ਾਰਸੀ ਅੱਖਰਾਂ ਵਿਚ ਛਪ ਵੀ ਚੁਕੀ ਹੈ। ਹੁਣ ਭਾਸ਼ਾ ਵਿਭਾਗ ਪੰਜਾਬ ਨੇ ਡਾ. ਗੋਬਿੰਦ ਸਿੰਘ ਲਾਬਾਂ ਤੋਂ ਸੰਪਾਦਿਤ ਕਰਵਾਕੇ ਗੁਰਮੁਖੀ ਅੱਖਰਾਂ ਵਿੱਚ ਛਾਪੀ ਹੈ।
ਸਮਾਂ 1921 ਬਿ.(ਕੱਤਕ 15)
ਲੇਖਕ : ਨਾਮਾਲੂਮ ।
ਆਰੰਭ: ੴ ਸਤਿਗੁਰ ਪ੍ਰਸਾਦਿ । ਕਥਾ ਕਾਮ ਰੂਪ ਵ ਕਾਮ ਲਿਟਾ ਦੀ ਕ੍ਰਿਤ ਕਵਿ ਅਹਮਦ
ਯਾਰ। ਬੈਂਤ
ਅਵਲ ਸਿਫਤ ਕਰਾਂ ਸਾਹਿਬ ਦੀ, ਜਿਨ ਇਹ ਖਲਕਤ ਸਾਜੀ। (ਪੱਤਰਾ ੧)
ਅੰਤ: ਮੇਰੀਆਂ ਪੂਰੀਆਂ ਪਾਵਣ ਵਾਲਾ, ਹਜ਼ਰਤ ਸਾਹ ਜੀਲਾਨੀ ।
ਅਹਮਦ ਯਾਰ ਮੁਰੀਦ ਮਰਦ ਦਾ ਬਰਦਾ ਦੁਹੀ ਜਹਾਨੀ।
ਕਿਸਾ ਤਮਾਮ ਸੂਦ । ਸੰਮਤ ੧੯੨੧ ਕਤਕ ੧੫॥੧੫੦੫॥