ਹੱਥ ਲਿਖਤ ਨੰਬਰ 234 ਤਨਖ਼ਾਹ ਨਾਮਾ ਨੰਦ ਲਾਲ ਕਾ ਨਸੀਹਤ ਨਾਮੇ ਸਮੇਤਲੇਖਕ : ਭਾਈ ਨੰਦ ਲਾਲ।ਵੇਰਵਾ : ਪੱਤਰੇ ੫ ਪ੍ਰਤੀ ਸਫ਼ਾ ੧੧ ਸਤਰਾਂ: ਕਾਗ਼ਜ਼ ਦੇਸੀ: ਲਿਖਤ ਮੂਧਮ, ਪਰ) ਸਾਫ਼ ਤੇ ਸ਼ੁੱਧ; ਹਾਸ਼ੀਆ ਸਾਦਾ ਲਕੀਰਾਂ ਵਾਲਾ; ਜਿਲਦ ਟੁੱਟੀ ਹੋਈ, ਜਿਸ ਦੇ ਨਾਲ ਇਕੋ ਜਿਲਦ ਵਿਚ ਨਸੀਹਤ ਨਾਮਾ ਗੁਰੂ ਨਾਨਕ ਤੇ ਬੈਰਾਟ ਪਰਬ (ਮਹਾਭਾਰਤ) ਕ੍ਰਿਤ ਕਵੀ ਸੁੰਦਰ ਦਾਸ ਪੱਤਰਾ ੨੧ ਤੋਂ ੧੯੪ ਤਕ ਸ਼ਾਮਲ ਹਨ।ਸਮਾਂ : ਸੰਮਤ ੧੮੮੨ ਬਿ।ਲਿਖਾਰੀ : ਨਾਮਾਲੂਮ ।(ੳ) ਤਨਖਾਹੁ ਨਾਮਾ ਨੰਦ ਲਾਲ ਜੀ ਕਾਆਰੰਭ : ੧॥੧॥੨॥ੴ ਸ੍ਰੀ ਵਾਹਿਗੁਰੂ ਜੀ ਕੀ ਫਤੇ। ਤਨਖਾਹੁ ਨਾਮਾ ਪ੍ਰਸਨ ਭਾਈ ਨੰਦ ਲਾਲ ਕਾ। ਵਾਹਿਗੁਰੂ ਗੋਬਿੰਦ ਸਿੰਘ ਜੀ ਕੇ। ਦੋਹਰਾ। ਪ੍ਰਸਨ ਕੀਆ ਨੰਦ ਲਾਲ ਜੀ, ਗੁਰੂ ਬਤਾਈਏ ਮੋਇ।.....(ਪੱਤਰਾ ੧)ਅੰਤ : ਰਾਜ ਕਰੇਗਾ ਖਾਲਸਾ, ਆਕੀ ਰਹੇ ਨ ਕੋਇ।ਖੁਆਰ ਹੋਇ ਸਭ ਮਿਲੈਗਾ, ਬਚੈ ਸਰਨਿ ਜੋ ਹੋਇ॥੨॥੩॥ ਇਤ ਸ੍ਰੀ ਤਨਖਾਹ ਨਾਮਾ ਸੰਪੂਰਨ । ਪੜੰਤੇ ਸੁਣੇਤੇ ਮੋਖ ਮੁਕਤ ਲਹੰਤੇ । ਸ੍ਰੀ ਗੋਬਿੰਦਸਿੰਘ ਅਕਾਲ ਪੁਰਖ ਕੀ ਸਹਾਇ ਕਰਣੀ॥ (ਪੱਤਰਾ ੫)(ਅ) ਨਸੀਹਤ ਨਾਮਾ ਬਾਬੇ ਨਾਨਕ ਜੀ ਕਾਆਰੰਭ : ੴ ਸ੍ਰੀ ਗਣੇਸਾਇ ਨਮਹਿ। ਨਸੀਹਤ ਨਾਮਾ ਬਾਬੇ ਨਾਨਕ ਜੀ ਕਾ।ਕੀਜੈ ਨੇਕੁ ਨਾਮੀ ਜੋ ਦੇਵੇ ਖੁਦਾਇ।....ਅੰਤ : ਕਰੋ ਅਰਜ ਬੰਦਗੀ ਬਾਬਾ ਨਾਨਕ ਜੀ।ਐਸੇ ਆਲਮ ਸਿਉਂ ਤੇਰੀ ਪਨਾਹ ॥੧॥ ਨਸੀਅਤ ਨਾਮਾ ਸੰਪੂਰਨ ਬਾਬੇ ਨਾਨਕ ਜੀ ਕਾ॥ ਸ੍ਰੀ ਵਾਹਿਗੁਰੂ ਜੀ॥ (ਪੱਤਰਾ ੭)