ਹੱਥ ਲਿਖਤ ਨੰਬਰ 251 ਕਿੱਸਾ ਯੂਸਫ ਜ਼ੁਲੈਖ਼ਾ (ਫ਼ਾਰਸੀ ਅਖਰਾਂ ਵਿੱਚ)ਲੇਖਕ : ਮੀਆਂ ਸ਼ੇਰ ਮੁਹੰਮਦ।ਵੇਰਵਾ : ਪੱਤਰੇ ੫੧, ਪ੍ਰਤੀ ਸਫ਼ਾ ੧੫ ਸਤਰਾਂ: ਲਿਖਤ ਸਾਫ਼ ਅਤੇ ਸ਼ੁੱਧ; ਕਾਗਜ਼ ਫਿੱਕਾ ਬਦਾਮੀ, ਵਲਾਇਤੀ ਸਿਆਹੀ ਫਿੱਕੀ ਕਾਲੀ; ਸਿਰਲੇਖ ਆਦਿ ਲਈ ਕਈ ਥਾਂਵੇਂ ਲਾਲ ਸਿਆਹੀ ਵੀ ਵਰਤੀ ਹੈ; ਹਾਸ਼ੀਆ ਸਾਦਾ ਬਿਨਾਂ ਲਕੀਰਾਂ ਦੇ; ਪੁਸਤਕ ਮੁਕੰਮਲ ਜੋ ਹਰ ਤਰ੍ਹਾਂ ਅੱਛੀ ਹਾਲਤ ਵਿਚ ਹੈ ਤੇ ਅੱਜ ਤਕ ਕਿਤੇ ਛਪੀ ਦੇਖਣ ਨਹੀਂ ਨਹੀਂ ਆਈ।ਸਮਾਂ: ੨੭ ਹਾੜ੍ਹ ਸੰਮਤ ੧੯੬੭ ਬਿ.।ਲਿਖਾਰੀ :ਨਾਨਕ ਬਖਸ਼।ਆਰੰਭ : ਅੱਵਲ ਹਮਦ ਖੁਦਾਵੰਤ ਵਾਲੀ ਰਾਜ਼ਿਕ ਜਿਨ ਬਸ਼ਰ ਦਾ। ਨੂਰੀ ਨਾਰੀ ਖ਼ਾਕੀ ਹਰ ਸ਼ੈ ਖ਼ਾਲਿਕ ਹੈ ਹਰ ਹਰ ਦਾ। (ਪੱਤਰਾ ੧)ਅੰਤ : ਸ਼ੇਰ ਮੁਹੰਮਦ ਰਹਿਮਤ ਮੰਗੋ ਖਾਲਿਕ ਦੀ ਦਰਗਾਹੋਂ।ਸਬ ਪਰ ਫ਼ਜ਼ਲ ਕਰ ਰੱਬ ਸੱਚਾ ਰੱਖੋ ਦੂਰ ਗੁਨਾਹੋਂ।ਤਮਾਮ ਸ਼ੁਦ ਨੁਸ਼ਖ਼ਾ ਤਰਜੁਮਹ ਸੂਰਤ ਯੂਸਫ਼ ਬਜ਼ਬਾਨ ਆਮ ਫ਼ਹਿਮ ਪੰਜਾਬ ਮਿਨ ਤਸਨੀਫ਼ ਮੀਆਂ ਸ਼ੇਰ ਮੁਹੰਮਦ ਮੁਤਵੱਤਨ ਮੌਜ਼ਾਂ ਨੀਲੋੜੀ ਥਾਨਾ ਖੰਨਾ, ਜ਼ਿਲਾ ਲੁਧਿਹਾਣਾ ਬਪਾਸ ਖਾਤਰ ਅਜ਼ੀਜ਼ ਲਛਮਣ ਨਾਰਾਇਣ, ਬਕਲਮ ਖ਼ਾਕਸਾਰ ਨਾਨਕ ਬਖਸ਼ ੨੭ ਹਾੜ੍ਹ ਸੰਮਤ ੧੯੬੭ ਯਕ ਸ਼ੰਬਾ। (ਪੱਤਰਾ ੫੧)