ਹੱਥ ਲਿਖਤ ਨੰਬਰ 274

ਨਾਂ—ਸੁਖਸੈਨ ਰਾਮ ਬਿਨੋਦ
(ਦਵਾਈਆਂ ਫੋਟਕ ਦੀਆਂ ਤੇ ਖੇਮ ਕੌਤੂਹਲ ਸਮੇਤ)
ਲੇਖਕ : ਕਵੀ ਰਾਮ ਚੰਦ।
ਅਨੁਵਾਦ : ਕਵੀ ਸੈਨਾਪਤਿ 'ਮਾਨ'। ਪੱਤਰੇ : 151
ਵੇਰਵਾ : ਕਾਗਜ਼ ਦੇਸੀ; ਲਿਖਤ ਸਾਫ਼ ਤੇ ਸ਼ੁੱਧ ਹਾਸ਼ੀਆ ਲਾਲ ਲਕੀਰਾਂ ਵਾਲਾ: ਸਿਰਲੇਖ, ਛੰਦਾਂ ਦੇ ਨਾਮ ਤੇ ਅੰਕ ਲਾਲ ਸਿਆਹੀ ਨਾਲ ਲਿਖੇ ਹੋਏ; ਜਿਲਦ ਟੁੱਟੀ ਹੋਈ ਪਰ ਫੇਰ ਵੀ ਪੁਸਤਕ ਹਰ ਤਰ੍ਹਾਂ ਮੁਕੰਮਲ ਤੇ ਅੱਛੀ ਹਾਲਤ ਵਿਚ ਹੈ। ਸ੍ਰੀ ਗੁਰੂ ਸੋਭਾ, ਜਿਸ ਵਿਚ ਸ਼੍ਰੀ ਦਸ਼ਮੇਸ਼ ਜੀ ਦਾ ਜੀਵਨ ਹੈ, ਇਸੇ ਕਵੀ ਦੀ ਕਾਵਿ-ਕ੍ਰਿਤਿ ਹੈ।
ਸਮਾਂ : ਸੰਮਤ 1875 ਬਿ.।
ਲਿਖਾਰੀ : ਨਾਮਾਲੂਮ ।
(ੳ) ਸੁਖਸੈਨ ਰਾਮ ਬਿਨੋਦ
ਆਰੰਭ : (ਮੁੱਢ ਵਿਚ 12 ਪੱਤਰੇ ਛੱਡ ਕੇ) ਓ ਸ੍ਰੀ ਗਣੇਸਾਯ ਨਮ: ਅਬ ਸੁਖ ਸੈਨ ਲਿਖਅਤੇ॥ ਦੋਹਰਾ॥
• ਗੁਰ ਗਨਪਤਿ ਬੰਦੋ ਚਰਨ, ਬਰਦਾਇਕ ਬਰ ਦੇਵ।
ਬਿਘਨ ਹਰਨ ਸਬ ਸੁਖ ਕਰਨ, ਪੂਰਨ ਕੀਜੈ ਸੇਵ ॥॥
ਬੈਦ ਗ੍ਰੰਥ ਡਾਖਾ ਕਰੇਂ ਧਰੋਂ ਨਾਮ ਸੁਖ ਸੈਨ।
ਸੁਭ ਅੱਛਰ ਬਾਨੀ ਬਿਮਲ ਸੁਨਤ ਹੋਤ ਮਨ ਚੈਨ॥2॥
ਨਮੋ ਧਨੰਤਰ ਬੈਦ ਪਤਿ ਅਮੀ ਡੀਠ ਸੁਭ ਕਾਰ
ਦੀਜੈ ਬਰ ਸੁਖ ਸੈਨ ਕੋ ਭਾਖਾ ਕਰੋ ਸੁਧਾਰ ॥ 31...
ਜਯ ਰਵਿ ਕੇ ਉਦਐਤ ਤੇ, ਅੰਧਕਾਰ ਨ ਰਹਾਇ।
ਤਅੋਂ ਧਨੰਤਰ ਦਰਸ ਤੇ, ਸਗਲ ਰੋਗ ਮਿਟ ਜਾਇ॥4॥
ਜਗਤ ਰਾਇ ਦਿਜ ਬੈਦ ਹਿਤ, ਚੰਦ੍ਰ ਸੈਨ ਤਿਹ ਮਿਤ੍ਰ।
ਸ਼ਹਰ ਵਜੀਰਾਬਾਦ ਮੈਂ, ਕੀਨੇ ਗ੍ਰੰਥ ਬਚਿਤ੍ਰ 115॥
ਅਥ ਕਵਿ ਬੰਸ ਬਰਨਨੰ ॥ ਦੋਹਰਾ॥
ਸੰਭੁ ਜਟਾ ਤੇ ਕਹਤ ਹੈ, ਜਾਟ ਬੰਸ ਅਵਤਾਰ।
ਆਰਿਖ ਪੋਰਖਿ ਸਭ ਦੇਖਿ ਕੇ, ਇਨ ਕਾ ਮਤ ਮੈਂ ਸਭ ਲੀਆ।
ਸੁਖ ਸੈਨ ਨਾਮ ਯਾ ਗ੍ਰੰਥ ਕੋ, ਸੈਨਾਪਤਿ ਭਾਖਾ ਕੀਆ ॥1106...
ਸਾਧਨ ਪਰ ਉਪਕਾਰ ਧਨ, ਧਰਮ ਸੋਭ ਹਿਤ ਮਾਹਿ।
ਸਗਲ ਭਾਂਤ ਕਰਨਾ ਭਲਾ, ਅਫਲ ਚਿਕਿਤਸਾ ਨਾਹਿ॥1107॥
ਇਤਿ ਸ੍ਰੀ ਸੈਨਾਪਤਿ ਮਾਨ ਮਿਸ੍ਰ ਜਗਤ ਰਾਇ ਹਿਤ ਬਿਰਚਿਤੇ ਸ੍ਰੀ ਸੈਨ ਸੁਖ ਗ੍ਰੰਥੇ... ਇਤਿ ਪੋਥੀ ਸੈਨ ਸੁਖ ਸਮਾਪਤਮਸਤੁ ਸੁਭਮਸਤੁ। ਸੁਖ ਸੈਨ ਸੰਪੂਰਨ ਹੋਇਆ ਮਹੀਨੇ ਫਗਣਿ। ਸੰਮਤ 1875 ਪ੍ਰਵਿਸਟਿ 28, ਸੁਕਲ ਪਖੁ ਥਿਤ 14 ਵਾਰੁ ਬੁਧੁ ਸੰਪੂਰਨੁ ਹੋਇਆ, ਬੈਦਕ ਹਿੰਦੀ 1 1 (ਪੱਤਰੇ 150-51)
(ਅ) ਦਵਾਈਆਂ ਫੋਟਕ ਦੀਆਂ
ਆਰੰਭ : ਕਾਕਨਜ ਛੇ ਦਿਰਮ, ਗਿਰੀਆਂ ਖੀਰਿਆਂ ਦੀਆਂ... (ਪੱਤਰਾ 152)
ਅੰਤ: ... ਚਣੇ ਬਰਾਬਰ ਗੋਲੀ ਬਾਂਧੈ, ਭੋਜਨ ਸੇਂ ਬਾਦ ਤੀਨ ਘੜੀ ਪੀਛੇ ਦੋ ਗੋਲੀਆਂ ਖਾਇ, ਪਾਚਨ ਹੈਂ। (ਪੱਤਰਾ 200)
(ੲ) ਖੇਮ ਕੌਤੂਹਲ (ਲੇਖਕ-ਖੇਮ ਸ਼ਰਮਾ)
ਆਰੰਭ : ੴ ਸਤਿਗੁਰ ਪ੍ਰਸਾਦਿ। ਸ਼੍ਰੀ ਗਣੇਸਾਇ ਨਮ:। ਅਥ ਖੇਮ ਕੋਤੂਹਲ ਲਿਖਯਤੇ॥ ਦੋਹਰਾ॥
ਸਿਵ ਸੁਤੁ ਕਲਮਲ ਹਰਣ ਜਲ ਸਿੰਧ ਸੁਖਨ ਭਰਪੂਰ।
ਮੋਦਕ ਪ੍ਰਿਯ ਗੁਰ ਸਰਬ ਕੇ, ਗੰਡ ਭਰਤ ਮਦ ਨੂਰ 11॥ (ਪੱਤਰਾ 201)
ਅੰਤ :2.. ਸਰਬਤ ਦੇ ਉਜੀਰਣ ਨੇ, ਚਿਤਾ ਪਿਪਲੀ ਲੂਣ ਕੁਟਿ ਕੈ ਖਾਇ ਟਾਂਕ ॥1॥ ਇਕੁ ॥ ਇਤਿ ਸ੍ਰੀ ਪ੍ਰੇਮ ਕੰਤੂਹਲ ਕੀ ਪੋਥੀ ਭਾਖਾ ਸੰਪੂਰਨੰ ਸ਼ੁਭੰਮਸਤੁ ਸ਼ੁਭੰਮਸਤੁ 111 ॥ ਖਾਵਣਿ ਵਾਲਿਆਂ ਨੇਂ ਪ੍ਰਮੇਸ਼ਰ ਸੇਹਤ ਬਖਸੈ। ਨਾਰਾਇਣ ਕਾ ਭਜਨ ਕਰਦੇ ਰਹਣਿ। ਖਾਣਿ ਪੀਵਣ ਕਾ ਇਹੀ ਲਾਭ ਹੈ। ਹਰੇ ਕ੍ਰਿਸ਼ਨ, ਹਰੇ ਬਿਸਨੰ । ਹਰੇ ਰਾਮ। ਪੋਥੀ ਸੰਪੂਰਨ। (ਪੱਤਰਾ 242-43)
ਇਸ ਤੋਂ ਅੱਗੇ ਪੱਤਰਾ 250 ਤਕ ਕੁਝ ਫੁਟਕਲ ਨੁਸਖੇ ਦਰਜ ਹਨ।