ਹੱਥ ਲਿਖਤ ਨੰਬਰ 280 ਨਾਂ : ਅਵਤਾਰ ਸਿਧਾਂਤਲੇਖਕ : ਭਾਈ ਮਨੀ ਸਿੰਘ 'ਸ਼ਹੀਦ'।ਪੱਤਰੇ : 30ਵੇਰਵਾ : ਕਾਗ਼ਜ਼ ਦੇਸੀ: ਲਿਖਤ ਸਾਫ਼ ਤੇ ਸ਼ੁੱਧ: ਹਾਸ਼ੀਆ ਸਾਦਾ ਬਿਨਾ ਲਕੀਰਾਂ ਦੇ; ਕਈ ਥਾਵੀਂ ਹਾਸ਼ੀਏ ਉਤੇ ਜਾਂ ਅਸਲ ਇਬਾਰਤ ਦੇ ਵਿਚਕਾਰ ਬਾਰੀਕ ਕਲਮ ਨਾਲ ਕੁਝ ਨੋਟ ਲਿਖੇ ਹੋਏ; ਪੱਤਰੇ ਕਈ ਥਾਵਾਂ ਤੋਂ ਭੂਰੇ ਹੋਣ ਦੇ ਬਾਵਜੂਦ ਵੀ ਪੁਸਤਕ ਵੈਸੇ ਅੱਛੀ ਹਾਲਤ ਵਿਚ ਹੈ।ਸਮਾਂ : ਸੌ ਸਾਲ ਪੁਰਾਣੀ ਜਾਪਦੀ ਹੈ।ਲਿਖਾਰੀ : ਨਾਮਾਲੂਮ।ਆਰੰਭ : ੴ ਸ੍ਰੀ ਵਾਹਿਗੁਰੂ ਜੀ ਕੀ ਫਤਹ। ਪਾਖਾਣ ਪੂਜਾ ਨਿਖੇਧ ਪਰ ਸ੍ਰੀ ਮਹਾਰਾਜ ਕੇਬਚਨੋਂ ਕਾ ਸੋਚਯ ਲਿਖਯਤੇ । ਅਕਾਲ ਉਸਤਤਿ ਸ੍ਵੈਯਾ । ਕਾਰੂ ਲੈ ਪਾਹਨ ਪੂਜ ਧਰੋ ਸਿਰ,.. (ਪੱਤਰਾ ੧)ਅੰਤ : : १८०० ॥ ..ਜੂਝ ਮਰੋਂ ਰਨ ਮੇਂ ਤਜਿ ਹੈ, ਤੁਮ ਤੇ ਪ੍ਰਭ ਸਿਯਾਮ ਇਹੈ ਵਰ ਪਾਵੈ॥ ਪੱਤਰਾ ੨੯)ਇਸ ਤੋਂ ਅੱਗੇ ਇਸੇ ਪੱਤਰੇ ਦੇ ਦੂਜੇ ਪਾਸੇ ਲਿਖਾਰੀ ਵਲੋਂ ਰਹਿਤ ਨਾਮਾ, ਸੂਰਜ ਪ੍ਰਕਾਸ਼ (ਸੰਤੋਖ ਸਿੰਘ) ਆਦਿ ਦੇ ਕੁਝ ਨੋਟ ਤੇ ਫੇਰ ਪੱਤਰਾ 30 ਪਰ ਸ੍ਰੀ ਦਸਮੇਸ਼ ਜੀ ਦੇ ੪੨ ਕਵੀਆਂ ਬਾਰੇ ਸੂਰਜ ਪ੍ਰਕਾਸ਼ ਦੇ ਕੁਝ ਉਦਾਹਰਣ ਹਨ।