ਹੱਥ ਲਿਖਤ ਨੰਬਰ 281

ਨਾਂ : ਬਾਰਾ ਮਾਹਾਂ ਕਾਸ਼ੀ ਰਾਮ ਤੇ ਹੋਰ ਰਚਨਾਵਾਂ
(ੳ) ਬਾਰਾਮਾਂਹ ਗੋਪੀ ਚੰਦ
(ਅ) ਬਾਰਾਂ ਮਾਹਾਂ ਗੋਪੀ ਚੰਦ ਕਾ ਦੂਜਾ (ਕਾਸ਼ੀ ਰਾਮ)
(ੲ) ਸੀਹਰਫ਼ੀਆਂ ਪੂਰਨ ਭਗਤ(ਕਾਦਰ ਯਾਰ)
(ਸ) ਬਾਰਾਂਮਾਹਾਂ ਹਕੀਕਤ ਰਾਇ(ਕਵੀ ਗੰਗਾ ਰਾਮ)
(ਹ) ਬਾਰਾਂਮਾਹਾਂ ਦੂਜਾ(ਗੰਗਾ ਰਾਮ)
(ਕ) ਸੀਹਰਫ਼ੀ ਦੂਸਰੀ ਕਾਸ਼ੀ ਰਾਮ ਕੀ
ਲੇਖਕ : ਵਿਭਿੰਨ
ਪੱਤਰੇ : 130
ਵੇਰਵਾ : ਬਾਰਾਂ ਮਾਹਾਂ ਗੋਪੀ ਚੰਦ (ਕਾਸ਼ੀ ਰਾਮ) 4-20 (16), ਸੀਹਰਫ਼ੀਆਂ ਪੂਰਨ ਭਗਤ (ਕਾਦਰ ਯਾਰ) 2-59 (58), ਬਾਰਾਂ ਮਾਹਾਂ ਹਕੀਕਤ ਰਾਇ (ਗੰਗਾ ਰਾਮ) 2- 45, ਸੀਹਰਫ਼ੀ ਦੂਸਰੀ (ਕਾਸ਼ੀ ਰਾਮ) 11, ਕੁੱਲ ਜੋੜ 130: ਪ੍ਰਤੀ ਸਫ਼ਾ 13 ਸਤਰਾਂ; ਕਾਗ਼ਜ਼ ਕਸ਼ਮੀਰੀ; ਲਿਖਤ ਸਾਫ਼ ਤੇ ਸ਼ੁੱਧ ਹਾਸ਼ੀਆ ਅਤਿ ਸੁੰਦਰ ਰੰਗੀਨ ਲਕੀਰਾਂ ਵਾਲਾ; ਜਿਲਦ ਟੁੱਟਣ ਕਰ ਕੇ ਆਦਿ-ਅੰਤ ਤੇ ਵਿਚਕਾਰ ਦੇ ਕੁਝ ਪੱਤਰੇ ਗਵਾਚੇ ਹੋਏ, ਜਿਸ ਕਰਕੇ ਪੁਸਤਕ ਅਧੂਰੀ ਹੈ।
ਸਮਾਂ : ਸੰਮਤ 1940 ਬਿ. (ਮੁਤਾਬਿਕ ਸੰਨ 1883 ਈ.)।
ਲਿਖਾਰੀ : ਨਾਮਾਲੂਮ।
ਆਰੰਭ : (ਪਹਿਲੇ ਤਿੰਨ ਪੱਤਰੇ ਗੁਮ ਹਨ)... ਨਹੀਂ ਜੀਵਣਾ ॥1॥
ਪਿਤਾ ਤੁਮਾਰਾ ਰਾਜਾ ਭਾਰੀ । ਜਗ ਮੈਂ ਸੂਰਬੀਰ ਬਲਕਾਰੀ ।
ਕੰਚਨ ਦੇਹ ਕਿ ਕੇਸਰ ਕਿਆਰੀ । ਛਿਨ ਮਹਿ ਮਾਟੀ ਭਈ ਨਿਕਾਰੀ।
ਕਾਲ ਵਸ ਥੀਵਨਾ 12 1... (ਪੱਤਰਾ 4)
ਅੰਤ : ... ਨਦੀ ਲਹੂ ਦੀ ਵਗੇ ਬਿਹੁ ਦੀ, ਸਸਤ੍ਰ ਟੁਟ ਗਏ ਘਸ ਕੇ, ਰੁਧਿਰ ਵਿਚ ਰਸ (ਪੱਤਰਾ 11)
ਇਸ ਤੋਂ ਅੱਗੇ ਪੱਤਰੇ ਗੁਮ ਹੋਣ ਕਰਕੇ ਇਹ ਸੀਹਰਫ਼ੀ ਅਧੂਰੀ ਰਹਿ ਗਈ ਹੈ।