ਹੱਥ ਲਿਖਤ ਨੰਬਰ 294 ਨਾਂ : ਬ੍ਰਿਤੀ ਪ੍ਰਭਾਕਰਲੇਖਕ : ਸ੍ਵਾਮੀ ਨਿਸ਼ਚਲ ਦਾਸ।ਪੱਤਰੇ : 370ਵੇਰਵਾ : ਪੱਤਰੇ ਪਹਿਲਾ ਪ੍ਰਕਾਸ਼ 31, ਦੂਜਾ ਪ੍ਰਕਾਸ਼ 10, ਤੀਜਾ ਪ੍ਰਕਾਸ਼ 41, ਚੋਥਾ ਪ੍ਰਕਾਸ਼ 9, ਪੰਜਵਾਂ ਪ੍ਰਕਾਸ਼ 7, ਛੇਵਾਂ ਪ੍ਰਕਾਸ਼ 73, ਸੱਤਵਾਂ ਪ੍ਰਕਾਸ਼ 120, ਅੱਠਵਾਂ ਪ੍ਰਕਾਸ਼ 79, ਕੁਲ ਜੋੜ: 370, ਪ੍ਰਤੀ ਸਫ਼ਾ 15 ਸਤਰਾਂ, ਕਾਗ਼ਜ਼ ਕਸ਼ਮੀਰੀ, ਲਿਖਤ ਸਾਫ਼ ਤੇ ਸ਼ੁੱਧ, ਹਾਸ਼ੀਆ ਸਾਦਾ ਬਿਨਾਂ ਲਕੀਰਾਂ ਦੇ ਪੱਤਰੇ, ਖੁਲ੍ਹੇ, ਵੈਸੇ ਪੁਸਤਕ ਅੱਛੀ ਹਾਲਤ ਵਿਚ ਹੈ।ਸਮਾਂ : ਰਚਨਾ-ਕਾਲ ਸੰ. 1920 ਤੇ ਨਕਲ ਸੰਮਤ 1928 ਬਿ.।ਲਿਖਾਰੀ : ਨਾਮਾਲੂਮ ।ਆਰੰਭ : ੴ ਸਤਿਗੁਰ ਪ੍ਰਸਾਦਿ। ਸ੍ਰੀ ਰਾਮੋਜਯਤਿ॥ ਦੋਹਰਾ॥ਅਸਤਿ ਭਾਤਿ ਪ੍ਰਿਯ ਸਿੰਧ ਮੈ, ਨਾਮ ਰੂਪ ਜੰਜਾਲ। ਲਖਿ ਤਿਹ ਆਤਮ ਰੂਪ ਜਿਨ, ਹੈ ਤਤਕਾਲ ਨਿਹਾਲ॥1॥ਅਸਥਿਪਾਲ ਭੂਪਾਲ ਕੇ, ਬੈਸ ਨ੍ਰਿਪਤਿ ਪਤਿ ਰਾਮ । ਹਰਿ ਅਵਤਾਰ ਕਲਮਲਿ ਦਲਨ, ਕਿਯ ਰਿਖ ਸੁਰ ਪਿਤੁ ਕਾਮ॥2॥ਹੈ ਤਤਪਰ ਮਧਯਾਨ ਲੋ, ਸਦਾ ਸੁਨਤ ਪ੍ਰਸਥਾਨ।ਭੇਦਵਾਦ ਪਾਖੰਡ ਮਤਿ ਧਰਤ ਨ ਸਬਹੂੰ ਕਾਨ॥3॥ਪਟਰਾਨੀ ਤਾ ਕੀ ਸੁਮਤਿ, ਨਿਸਕਰ ਭਾਨ ਕੁਮਾਰ। ਬੁੱਧਿਮਤੀ ਬਲਭਦਜਾ, ਨਿਚਪਤਿ ਮਤਿ ਅਨੁਸਾਰ ॥4॥ਨਿਤ ਸੰਗਤਿ ਨ੍ਰਿਪ ਤੇ ਚਹੈ, ਬ੍ਰਹਮ ਬਿਚਾਰਨ ਭੋਗ ।ਦ੍ਰਿੜਤਰ ਪੁੰਨ ਪ੍ਰਤਾਪ ਕੇ ਅਸ ਦੰਪਤਿ ਕੋ ਜੋਗ॥ 5॥ਤਿਨ ਕੇ ਮਨ ਕੇ ਨਹ ਬਸਿ, ਸਾਧੂ ਨਿਸਚਲ ਦਾਸ। ਤਾਰਾ ਗਢ ਬੂੰਦੀ ਨਗਰ ਕਿਯੋ ਬਰਖ ਦੇ ਬਾਸ॥ 6॥ਤਬ ਤਿਹਿ ਤਿਨ ਉਦਯੋਗ ਕਿਯੋ, ਬ੍ਰਿਤਿ ਪ੍ਰਭਾਕਰ ਗ੍ਰੰਥ।ਸੁਨਯਨ ਪਾਯ ਪ੍ਰਕਾਸ ਹੀ, ਕਬਹ ਨ ਪਰੈ ਕੁਪੰਥ॥ 7॥ (ਪੱਤਰਾ 1)ਅੰਤ ਅਗਯਾਨ ਸਹਿਤ ਭਾਵਾਭਾਦ ਰੂਪ ਪ੍ਰਪੰਚ ਔ ਤਾ ਕੀ ਨਿਤਿ ਸਕਲ ਅਨਿਰਬਚਨੀਯ ਹੈ। ਤਿਨ ਸਰਲ ਕਾ ਅਧਿਸਟਾਨ ਰੂਪ ਬਾਧ ਹੋਯ ਕੇ ਨਿਰਦੈਤ ਸ੍ਵਰੂਪ ਪਰਮਾਨੰਦ ਰੂਪ ਪਰਮ ਪੁਰਖਾਰਥ ਮੋਖਯ ਹੈ। ਇਤਿ ਸ੍ਰੀ ਮਤਿ ਨਿਸਚਲ ਦਾਸ ਸੰਗਯਕ ਸਾਧੂ ਬਿਰਚਿਤੇ ਬ੍ਰਿਤਿ ਪ੍ਰਭਾਕਰੇ ਜੀਵੇਸ੍ਵਰ ਸ੍ਵਰੂਪ ਨਿਰੂਪਣ ਪੂਰਬ ਬ੍ਰਿਤਿ ਪ੍ਰਯੋਜਨ ਨਿਰੂਪਣ ਸਹਿਤ ਕਲਪਿਤ ਨਿਤ ਸ੍ਵਰੂਪ ਨਿਰੂਪਣੇ ਨਾਮ ਅਸਟਮ ਪ੍ਰਕਾਸ਼॥ ੮॥ ਅਸਟਮ ਪ੍ਰਕਾਸ਼ ਕੀ ਸਲੋਕ ਸੰਖਯ: ੧੯੩੦ ਸੰਗ੍ਰਹ ਸੰਖਯਾ। ੯੭੬੨॥੧॥ ਦੋਹਰਾ॥ਬੀਯਤ ਨੇਤ੍ਰ ਗ੍ਰਹਿ ਸਸੀ, ਸਪਤਮ ਸਾਢ ਉਜਾਸ। ਬ੍ਰਿਤਿ ਪ੍ਰਭਾਕਰ ਗ੍ਰੰਥ ਕੋ, ਉਪਜਯੋ ਪੂਰਣ ਪ੍ਰਕਾਸ਼॥1॥ਤਾਰਾ ਗਢ ਬੂੰਦੀ ਨਗਰ, ਅਧਿਪਤਿ ਰਾਜਾ ਰਾਮ। ਜਿਨ ਕਾਸੀ ਮੈਂ ਕਰ ਸਭਾ, ਪਾਯੋ ਬਿਦ੍ਰਤ ਨਾਮ ॥2॥ਸੂਖਯਮ ਬਿਚਾਰਕ ਨਿਪੁਨ ਮਤਿ, ਧਰਮ ਧੁਰੰਧਰ ਏਕ।ਸਕਲ ਸਾਸਤ੍ਰ ਅਵਗਾਹਿ ਲਖਯ, ਹਿਯ ਇਕ ਅਦਯ ਟੇਕ॥ 3॥ਤਿਨ ਬੁਲਾਯ ਨਿਜ ਸ੍ਰਵਣ ਹਿਤ 'ਨਿਸਚਲ' ਦੇ ਬਰਖ ਪਾਸ। ਰਾਖਯੋ ਤਿਹ ਅਵਸਰ ਮਿਲੈ, ਕੀਏ ਅਸਟ ਪ੍ਰਕਾਸ॥ 4॥ਜੇ ਸਠ ਕਾਮੀ ਕੁਟਲ ਨਰ, ਲੋਭੀ ਲੰਪਟ ਕੂਰ। ਤੇ ਯਹਿ ਗਯਾਨ ਸਮੀਪ ਨਹਿ ਰਹੈ ਦੂਰ ਬਹੁ ਦੂਰ॥ 5॥ ਮਿਤੀ ਮਾਘ ਸੁਦੀ 7 ਸੰਮਤੁ 1928 ਬ੍ਰਿਹਸਪਿਤ ਵਾਰ ਸੁਭੰਮਸਤੰ ॥ (ਪੱਤਰਾ 79)ਇਹ ਪੁਸਤਕ ਸ੍ਰੀ ਵੇਂਕਟੇਸ਼੍ਵਰ ਪੈਸ, ਬੰਬਈ ਵਲੋਂ ਦੇਵ ਨਾਗਰੀ ਅੱਖਰਾਂ ਵਿਚ ਛਪ ਚੁੱਕੀ ਹੈ।