ਹੱਥ ਲਿਖਤ ਨੰਬਰ 296

ਨਾਂ : ਜਾਪੁ ਜੀ ਸਟੀਕ (ਅਧੂਰਾ)
ਟੀਕਾਕਾਰ : ਨਾਮਾਲੂਮ ।
ਪੱਤਰੇ : 27
ਵੇਰਵਾ : ਪ੍ਰਤੀ ਸਫ਼ਾ 14 ਸਤਰਾਂ: ਕਾਗ਼ਜ਼ ਦੇਸੀ; ਲਿਖਤ ਸਿੱਧੀ ਸਾਦੀ, ਜੋ ਕਈ ਥਾਵੀਂ ਅਸ਼ੁੱਧ ਹੋਣ ਕਰ ਕੇ ਹਾਸ਼ੀਏ ਤੇ ਸੁਧਾਈ ਕੀਤੀ ਹੋਈ ਹਾਸ਼ੀਆ ਸਾਦਾ ਬਿਨਾ ' ਲਕੀਰਾਂ ਦੇ; ਪੱਤਰ ਖੁਲ੍ਹੇ, ਜੋ ਕਈ ਥਾਵੀਂ ਫਟੇ ਹੋਏ ਵੀ ਹਨ।
ਸਮਾਂ : ਪੁਸਤਕ ਸਵਾ ਸੋ ਸਾਲ ਤੋਂ ਵੱਧ ਪੁਰਾਣੀ ਜਾਪਦੀ ਹੈ।
ਲਿਖਾਰੀ : ਨਾਮਾਲੂਮ।
ਆਰੰਭ : ੴ ਸਤਿਗੁਰ ਪ੍ਰਸਾਦਿ॥ ਦੋਹਰਾ॥
ਬੰਦੋ ਸ੍ਰੀ ਗੁਰ ਪਦ ਪਦਮ, ਜੰਗਮ ਤੀਰਥ ਰਾਜ।
ਭਵ ਭਵ ਨਿਧ ਕੇ ਤਰਨ ਹਿਤੁ ਜਨ ਜਗ ਜੁਗਲ ਜਹਾਜ ॥1॥
ਪਾਂਚ ਦੇਵ ਪਦ ਪ੍ਰਨਾਮ ਕਰ, ਸੁਧਾ ਸਰੋਵਰ ਬੰਦ।
ਕਲਰਵ ਆਤਪ,ਤਪਤ ਚਿਤ, ਸੀਤ ਹੋਤ ਲਖ ਚੰਦ 211
ਆਦਿ ਗ੍ਰੰਥ ਗੁਰ ਦੇਵ ਸਮ, ਸੁਧਾਸਾਰ ਮਯ ਨਾਮ ।
ਚਤੁਰ ਵਰਨ ਫਲ ਚਤੁਰ ਦੈ, ਅਧਿਕਾਰੀ ਨਰ ਬਾਮ ॥3॥
ਦੁਤੀ ਗ੍ਰੰਥ ਭਾਰਥ ਸਮਾ ਸੁਤ ਆਗਮ ਮਯ ਜਾਨ।
ਨੀਤ ਕੂਟ ਵਿਦ੍ਯਾ ਸਕਲ, ਗਾਥਾ ਸਕਲ ਪੁਰਾਨ ॥4॥
ਤਿਨ ਮੈ ਪ੍ਰਿਥਮ ਜੋ ਜਾਪੁ ਜੀ, ਵਿਸਨੁ ਸਹੰਸ੍ਰ ਸਮਾਨ।
ਤਿਹ ਕਰਤਾ ਗੁਰ ਬੰਦ ਹੋ, ਮੰਗਲ ਚਰਨ ਬਖਾਨ ॥5॥
ਅੰਤ : ਨਮੋ ਰਾਜਸੇ ਤਾਮਸੰ ਸਾਂਤ ਰੂਪੇ। ਨਮੋ ਪਰਮ ਤਤੰ ਅਤੇ ਸਰੂਪੇ।
ਨਮੋ ਜੋਗ ਜੋਗੇਸੁਰ ਗਿਆਨ ਗਿਆਨੇ। ਨਮੇ ਮੰਤ੍ਰ ਮੰਤ੍ਰ ਨਮੋ ਧਿਆਨ ਧਿਆਨੇ ।।186 ।।
ਨਮਸਕਾਰ ਹੋਵੈ ਤਿਸ ਨੂੰ ਜੋ ਤਮੋ ਰਜੋ ਸਤੋ ਗੁਣ ਅਥਵਾ ਤਿਨ ਕਾ ਰੂਪ ਬਿਧ ਸਿਵ ਵਿਸਨ ਜੀ ਹੈ, ਪਰਮ ਤਤ ਬ੍ਰਹਮ ਅਰ ਅਤਤ ਜੀਵ ਕਾ ਰੂਪ ਹੈ ਅਥਵਾ ਤਤਾਂ ਕਾ ਪਰਾ ਰੂਪ ਹੈ-ਪੰਜਾਂ ਤਤਾਂ ਤੇ ਰਹਿਤ ਜਿਸ ਕਾ ਰੂਪ ਹੈ, ਜੋਗੀਆਂ ਮੈਂ ਜੋਗਵਸ਼ਵਰ ਹੈ ਅਥਵਾ ਸਿਵ ਹੈ ਘਰ ਗਿਆਨੀਉ ਮੇਂ ਗਿਆਨੀ ਹੈ ਅਥਵਾ ਗਯਾਨ ਕਰਕੇ ਜਿਸ ਨੂੰ ਗਯਾਨੀ ਜਾਨਤੇ ਹੈ ਮੰਤ੍ਰ ਮੇਂ ਮੂਲ ਮੰਤ੍ਰ ਹੈ...
ਅਗਲੇ ਪੱਤਰੇ ਗੁੰਮ ਹਨ ਜਿਸ ਕਾਰਨ ਪੁਸਤਕ ਅਧੂਰੀ ਹੈ।