ਹੱਥ ਲਿਖਤ ਨੰਬਰ 301 "ਨਾਂ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਖਾਰੀ ਬੀੜ)ਲੇਖਕ : ਸ੍ਰੀ ਗੁਰੂ ਨਾਨਕ ਦੇਵ ਜੀ ਆਦਿ।ਸੰਪਾਦਕ : ਸ਼੍ਰੀ ਗੁਰੂ ਅਰਜਨ ਦੇਵ ਜੀ।ਪੱਤਰੇ 825 +23ਵੇਰਵਾ : ਪੱਤਰੇ ਤੱਤਕਰੇ ਦੇ 2-24 (23) ਅਤੇ ਗੁਰਬਾਣੀ ਦੇ 825, ਕੁੱਲ ਜੋੜ 848 ਪ੍ਰਤੀ ਸਫ਼ਾ 24 ਸਤਰਾਂ; ਕਾਗ਼ਜ਼ ਕਸ਼ਮੀਰੀ; ਪੱਤਰੇ 248 ਤੋਂ 799 ਤਕ ਉਪਰਲੇ ਹਾਸ਼ੀਏ ਦੇ ਮੁੱਢਲੇ ਪਾਸਿਓ ਦੀਮਕ (ਸਿਉਂਕ) ਦੇ ਚੱਟੇ ਹੋਏ, ਜਿਸ ਕਰ ਕੇ ਆਰ-ਪਾਰ ਛੇਕ ਹਨ; ਲਿਖਤ ਸਾਫ਼ ਤੇ ਸ਼ੁੱਧ, ਪਰ ਸਿੱਧੀ ਸਾਦੀ ਹਾਸ਼ੀਆ ਦੁਪਾਸੀ ਸੁੰਦਰ ਰੰਗੀਨ ਲਕੀਰਾਂ ਵਾਲਾ, ਕੁੱਝ ਪੱਤਰੇ ਹੇਠਲੇ ਪਾਸਿਓ ਤੁਰਨ ਕਰਕੇ ਦੋਬਾਰਾ ਚੇਪੀਆਂ ਲਾ ਕੇ ਮੁਰੰਮਤ ਕੀਤੇ ਹੋਏ ਪੱਤਰਾ ਅੰਕ 381 ਅੱਧ ਵਾਟਿਓ ਫਟਿਆ ਹੋਇਆ: ਇਸੇ ਤਰ੍ਹਾਂ ਅੰਤਲਾ ਪੱਤਰਾ 825, ਜਿਸ ਪਰ ਰਾਗ ਮਾਲਾ ਦਰਜ ਹੈ ਫਟ ਕੇ ਗਵਾਚਣ ਕਰਕੇ ਨਵੇਂ ਸਿਰਿਓ ਲਿਖ ਕੇ ਲਗਾਇਆ ਹੋਇਆ; ਤਤਕਰੇ ਦੇ ਅੰਤ ਵਿਚ ਦਸਾਂ ਪਾਤਸ਼ਾਹੀਆਂ ਦੇ ਜੋਤੀ ਜੋਤਿ ਸਮਾਉਣ ਦੇ ਚਰਿਤ ਦਿੱਤੇ ਹੋਏ ਹਨ।ਸਮਾਂ : ਲਗਭਗ 19ਵੀਂ ਸਦੀ ਬਿ।ਲਿਖਾਰੀ : ਨਾਮਾਲੂਮ।ਆਰੰਭ : ੴ ਸਤਿਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ਜਪੁ॥ ਆਦਿ ਸਚੁ, ਜੁਗਾਦਿ ਸਚੁ। ਹੈ ਭੀ ਸਚੁ ਨਾਨਕ ਹੋਸੀ ਭੀ (ਪੱਤਰਾ1)ਅੰਤ: ਸਭੈ ਪੁਤ੍ਰ ਰਾਗਨ ਕੇ ਆਠਾਰਹਿ ਦਸ ਬੀਸ ॥ ਇਸ ਵਿਚ ਕੁਝ ਕੱਚੀ ਬਾਣੀ ਵੀ ਅੰਤ ਤੇ ਦਰਜ ਹੈ।"