ਹੱਥ ਲਿਖਤ ਨੰਬਰ 302

"ਨਾਂ : ਸ਼੍ਰੀ ਦਸ਼ਮ ਗ੍ਰੰਥ ਸਾਹਿਬ
ਲੇਖਕ : ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਦਿ।
ਪੱਤਰੇ : 252
ਵੇਰਵਾ : ਪੱਤਰੇ 10-242 252; ਪ੍ਰਤੀ ਸਫ਼ਾ 21 ਸਤਰਾਂ: ਕਾਗ਼ਜ਼ ਕਸ਼ਮੀਰੀ ਲਿਖਤ ਸਾਫ ਤੇ ਸ਼ੁੱਧ; ਪਰ ਕਿਤੇ ਕਿਤੇ ਉਕਾਈਆਂ ਹਾਸ਼ੀਏ ਉਤੇ ਸੋਧੀਆਂ ਹੋਈਆਂ; ਹਾਸ਼ੀਆਂ ਰੰਗੀਨ ਲਕੀਰਾਂ ਵਾਲਾ: ਲਿਖਤ ਕਈ ਹੱਥਾਂ ਦੀ ਬਦਲਵੀਂ ਪੁਸਤਕ ਸਜਿਲਦ, ਜੋ ਹਰ ਤਰਾਂ ਮੁਕੰਮਲ ਤੇ ਅੱਛੀ ਹਾਲਤ ਵਿੱਚ ਹੈ।
ਲਿਖਾਰੀ : ਨਾਮਾਲੂਮ।
ਸਮਾਂ: 19ਵੀਂ ਸਦੀ ਬਿ।

ਆਰੰਭ : (ਮੁੱਢਲੇ 6 ਪੱਤਰੇ ਤੱਤਕਰੇ ਦੇ ਤੇ 4 ਪੱਤਰੇ ਖ਼ਾਲੀ ਛੱਡ ਕੇ) ੴ ਸਤਿਗੁਰ ਪ੍ਰਸਾਦਿ। ਜਾਪੁ ਸ੍ਰੀ ਮੁਖ ਵਾਕ ਪਾਤਿਸਾਹੀ ੧੦॥ ਛਪੈ ਛੰਦ ॥ ਤ੍ਵ ਪ੍ਰਸਾਦਿ। ਚਕ ਚਿਹਨ ਅਰੁ ਬਰਨ ਜਾਤ ਅਰੁ ਪਾਤ ਨਹਿਨ ਜਿਹ।..(ਪੱਤਰਾ 1)
ਅੰਤ : ਲਬਾ ਲਬ ਬਕੁਨ ਦਮ ਬਦਮ ਨੋਸ ਕਨ।
ਗਮੇ ਹਰ ਦੁ ਆਲਮ ਫਰਾਮੋਸ ਕੁਨ॥ 21 857|| ।..(ਪੱਤਰਾ 742)
ਇਸ ਬੀੜ ਵਿਚ ਕੁੱਲ ਬਾਣੀਆਂ ਤੇ ਕਾਵਿ-ਰਚਨਾਵਾਂ ਦੀ ਗਿਣਤੀ ਹੇਠ ਲਿਖੇ ਅਨੁਸਾਰ ਹੈ
(1) ਜਪ ਪੱਤਰੇ 1-5
(2) ਅਕਾਲ ਉਸਤਿਤ ਪੱਤਰੇ 5-19
(3) ਬਿਚਿਤ੍ਰ ਨਾਟਕ ਪੱਤਰੇ 20-36
(4) ਚੰਡੀ ਚਰਿਤ੍ਰਕਤਿ ਬਿਲਾਸ ਪੱਤਰੇ 36-49
(5) ਚੰਡੀ ਚਰਿਤ੍ਰ (ਦੂਜਾ) ਪੱਤਰੇ 49-58
(6)ਵਾਰ ਸ੍ਰੀ ਭਗਉਤੀ ਜੀ ਕੀ ਪੱਤਰੇ 58-63
(7) ਗਯਾਨ ਪ੍ਰਬੋਧ ਪੱਤਰੇ 63-77
(8) ਚਉਬੀਸ ਅਵਤਾਰ (ਵਿਸ਼ਨੂ ਦੇ) ਪੱਤਰੇ 77-310
(9) ਸੱਤ ਉਪ ਅਵਤਾਰ (ਬ੍ਰਹਮਾ ਦੇ) ਪੱਤਰੇ 390-18
(10) ਦੋ ਅਵਤਾਰ (ਰੁਦ੍ਰ ਦੇ) ਪੱਤਰੇ 319-57
11) ਜੋ ਕਿਛ ਲੇਖ ਲਿਖਿਓ ਵਿਧਾਨਾ ਪੱਤਰੇ 357-58
12 ਸਵੈਯੇ ਸ੍ਰੀ ਮੁਖ ਵਾਕ ਪਾਤਸ਼ਾਹੀ 10 ਪੱਤਰੇ 358-60
(13) ਸ਼ਸਤ੍ਰ ਨਾਮ ਮਾਲਾ ਪੁਰਾਣ ਪੱਤਰੇ 30-407
(14) ਪਖਿਆਨ ਚਰਿਤ੍ ਪੱਤਰੇ 407-725 325ਵੇਂ ਚਰਿਤ੍ ਦਾ ਪੱਤਰਾ 668 ਖ਼ਾਲੀ ਛੱਡਿਆ ਹੋਇਆ)
(15) ਜ਼ਫ਼ਰ ਨਾਮਾ ਪਾਤਸ਼ਾਹੀ 10 ਪੱਤਰੇ 726-42
ਸਫੋਟਕ ਕਬਿੱਤ ਇਸ ਬੀੜ ਵਿਚ ਨਹੀਂ ਹਨ।
"