ਹੱਥ ਲਿਖਤ ਨੰਬਰ 303

"ਰਸਿਕ ਪ੍ਰਿਯਾ
ਲੇਖਕ : ਕਵੀ ਕੇਸ਼ਵ ਦਾਸ।
ਪੱਤਰੇ : 174
ਵੇਰਵਾ: ਕਾਗ਼ਜ਼ ਦੇਸੀ; ਲਿਖਤ ਸਾਫ਼ ਤੇ ਸ਼ੁੱਧ; ਹਾਸ਼ੀਆ ਰੰਗੀਨ ਲਕੀਰਾਂ ਵਾਲਾ; ਪੱਤਰਾ 36 ਤਕ ਸਿਰ ਲੇਖ ਤੇ ਛੰਦਾਂ ਦੇ ਨਾਮ ਲਾਲ ਸਿਆਹੀ ਨਾਲ ਲਿਖੇ ਹੋਏ; ਮੁੱਢਲੇ 4 ਪੱਤਰੇ ਕੁਝ ਫਟੇ ਹੋਣ ਕਰਕੇ ਦੋਬਾਰਾ ਮੁਰੰਮਤ ਕੀਤੇ ਹੋਏ; ਪੁਸਤਕ ਸਜਿਲਦ, ਜੋ ਅੱਛੀ ਹਾਲਤ ਵਿਚ ਹੈ।
ਸਮਾਂ : ਸੰਮਤ 1648 ਬਿ. ਤੇ ਨਕਲ-ਸੰਮਤ 1855 ਬਿ.।
ਲਿਖਾਰੀ : ਨਾਮਾਲੂਮ।
ਆਰੰਭ : ੴ ਸ੍ਰੀ ਗਣੇਸਾਇ ਨਮ:। ਅਬ ਰਸਿਕ ਪ੍ਰਿਆ ਭਾਖਾ ਲਿਖਤੇ ਕ੍ਰਿਤ ਕਵਿ ਕੇਸੋ ਦਾਸ॥ ਛਪੈ॥
ਏਕ ਰਦਨ ਗਜ ਬਦਨ ਸਦਨ... (ਪੱਤਰਾ 1)
ਅੰਤ : ਬਾਢੈ ਰਤਿ ਮਤਿ ਅਤਿ ਪਢੈ ਜਾਨੈ ਸਭ ਰਸ ਰੀਤ।
ਸੁਆਰਥ ਪਰਮਾਰਥ ਲਹੈ, ਰਸਿਕ ਪ੍ਰਿਯਾ ਕੀ ਪ੍ਰੀਤਿ ॥
ਇਤਿ ਸ੍ਰੀ ਮਨ ਮਹਾਰਾਜ ਕੁਮਾਰ ਇੰਜੀਤ ਬਿਰਚਤਾਯਾਂ ਰਸਿਕ ਪ੍ਰਿਯਾਯੋ ਰਸ ਅਨਰਸ ਬਰਨਨੰ ਨਾਮ ਖੋੜਸ ਪ੍ਰਭਾਇ ਸਮਾਪਤੰ ॥16॥ਇਤਿ ਰਸਿਕ ਪ੍ਰਿਯਾ ਕ੍ਰਿਤ ਕਵਿ ਕੇਸੋ ਦਾਸ ਸਮਾਪਤ। ਸੰਮਤ 1855 ਮਿਤੀ ਚੇਤ ਸੁਦੀ, ਸੁਭੰ ਭਵੇਤਿ (ਪੱਤਰਾ 174)
"