ਹੱਥ ਲਿਖਤ ਨੰਬਰ 304

"ਨਾਂ : ਕਵੀ ਪ੍ਰਿਯਾ (ਅਧੂਰੀ)
ਲੇਖਕ : ਕਵੀ ਕੇਸ਼ਵ ਦਾਸ।
ਪੱਤਰੇ : 177
ਵੇਰਵਾ : ਕਾਗ਼ਜ਼ ਦੇਸੀ, ਲਿਖਤ ਸਾਫ ਤੇ ਸ਼ੁੱਧ: ਹਾਸ਼ੀਆ ਸਾਦਾ ਲਕੀਰਾਂ ਵਾਲਾ ਪੁਸਤਕ ਦੀ ਲਿਪੀ ਗੁਰਮੁਖੀ ਪਰ ਹਾਸ਼ੀਏ ਉਤੇ ਕਈ ਥਾਵੀਂ ਦੇਵ ਨਾਗਰੀ ਵਿਚ ਕੁਝ ਨੋਟ ਲੱਗੇ ਹੋਏ; ਸਿਰ ਲੇਖ ਤੇ ਛੰਦਾਂ ਦੇ ਨਾਮ ਜਾਮਣੀ ਰੰਗ ਦੀ ਸਿਆਹੀ ਨਾਲ ਅੰਕਿਤ।
ਲਿਖਾਰੀ : ਨਾਮਾਲੂਮ।
ਸਮਾਂ : ਸੰਮਤ 1658 ਬਿ.
ਆਰੰਭ : ੴ ਸ੍ਵਸਤਿ ਸ੍ਰੀ ਗਣੇਸਾਯ ਨਮ:। ਅਥ ਕਵਿ ਪ੍ਰਿਯਾ ਲਿਖ੍ਯਤੇ ਦੋ॥
ਗਜਮੁਖ ਸਨਮੁਖ ਹੋਤ ਹੀ, ਬਿਘਨ ਬਿਮੁਖ ਹੈ ਜਾਤ।
ਜਯੋਂ ਪਗ ਪਰਤ ਪ੍ਰਯਾਗ ਮਗ, ਪਾਪ ਪਹਾਰ ਬਿਲਾਤ ॥1॥(ਪੱਤਰਾ 1)
ਅੰਤ : ਅਬ ਮੂਰ੍ਗਤਿ। ਅਸ੍ਵਗਤਿ। ਤ੍ਰਿਪਦ ਕਪਾਟ ਬੰਧ ਵਰਨਨੰ ।( ਪੱਤਰਾ 177)
ਇਸ ਤੋਂ ਅੱਗੇ ਪੱਤਰੇ ਗੁਮ ਹੋਣ ਕਰ ਕੇ ਬਾਕੀ ਪਾਠ ਨਹੀਂ ਮਿਲਦਾ।
"