ਹੱਥ ਲਿਖਤ ਨੰਬਰ 305

"ਨਾਂ : ਵਿਚਾਰ ਮਾਲਾ ਤੇ ਕੁੰਡਲੀਏ ਗਿਰਿਧਰ ਲਾਲਕੋ
ਲੇਖਕ : ਵਿਭਿੰਨ
ਪੱਤਰੇ : 30
ਵੇਰਵਾ : ਕਾਗ਼ਜ਼ ਦੇਸੀ; ਲਿਖਤ ਸਾਫ਼ ਤੇ ਸ਼ੁੱਧ; ਹਾਸ਼ੀਆ ਰੰਗੀਨ ਲਕੀਰਾਂ ਵਾਲਾ; ਅਸਲ ਇਬਾਰਤ ਦੇ ਅੰਦਰ ਤੇ ਹਾਸ਼ੀਏ ਉਤੇ ਕਠਿਨ ਸ਼ਬਦਾਂ ਦੇ ਅਰਥ-ਭਾਵ ਫ਼ਾਰਸੀ ਅੱਖਰਾਂ ਵਿਚ ਕਿਸੇ ਹੋਰ ਕਲਮ ਨਾਲ ਲਿਖੇ ਹੋਏ; ਕਈ ਥਾਵੀਂ ਸਿਰਲੇਖ ਤੇ ਛੰਦਾਂ ਦੇ ਨਾਮ ਲਾਲ ਸਿਆਹੀ ਨਾਲ ਅੰਕਿਤ ਪੁਸਤਕ ਦੇ ਮੁੱਢਲੇ ਪੱਤਰੇ ਉਤੇ ਇਸ ਪ੍ਰਤੀ ਦੇ ਮਾਲਿਕ ਦਾ ਨਾਮ ਬਿਸ਼ਨ ਸਿੰਘ ਸੰਗਰੂਰ ਲਿਖਿਆ ਹੈ।
ਲਿਖਾਰੀ : ਹਜ਼ਾਰਾ ਸਿੰਘ।
ਸਮਾਂ : ਸੰਮਤ 1726 ਬਿ. ਤੇ ਨਕਲ ਦਾ ਸਮਾਂ-ਨਾਮਾਲੂਮ।
(ੳ) ਵਿਚਾਰਮਾਲਾ-ਅਨਾਪਰਪੁਰੀ
ਆਰੰਭ : ੴ ਸਤਿਗੁਰ ਪ੍ਰਸਾਦਿ। ਅਥ ਵਿਚਾਰ ਮਾਲਾ ਅਨਾਥ ਪੁਰੀ ਕ੍ਰਿਤਿ ਲਿਖ੍ਯਤੇ॥
ਦੋਹਰਾ ॥
ਨਮੋ ਨਮੋ ਸ੍ਰੀ ਰਾਮ ਜੂ, ਸਤ ਚਿਤ ਆਨੰਦ ਰੂਪ।...(ਪੱਤਰਾ 1)
ਅੰਤ : ਗੀਤਾ ਭਾਰਥ ਕੋ ਮਤੇ ਏਕਾਦਸ ਕੀ ਜੁਗਤਿ।
ਅਸਟਾਵਕ ਬਸਿਸਟ ਮੁਨਿ, ਕਛੁਕ ਆਪਨੀ ਉਕਤਿ ॥43॥
ਇਤ ਸ੍ਰੀ ਬਿਚਾਰਮਾਲਾ ਸੰਪੂਰਣੰ ॥81॥ ਸਭ ਮਸਤੁ॥
ਦਸਤਖਤ ਹਜਾਰਾ ਸਿੰਘ ॥ (ਪੱਤਰਾ 30)
(ਅ) ਕੁੰਡਲੀਏ ਗਿਰਿਧਰ ਦਾਸ ਜੀ ਕੇ
ਲੇਖਕ : ਗਿਰਿਧਰ ਦਾਸ।
ਪੱਤਰੇ : 34
ਵੇਰਵਾ: ਕਾਗ਼ਜ਼ ਅੰਬਰੀ ਰੰਗ ਦਾ ਵਿਲਾਇਤੀ; ਲਿਖਤ ਸਿੱਧੀ ਸਾਦੀ, ਜੋ ਕਿਤੇ ਕਿਤੇ ਅਸ਼ੁੱਧ ਵੀ ਹੈ; ਹਾਸ਼ੀਆ ਸਾਦਾ ਬਿਨਾ ਲਕੀਰਾਂ ਦੇ; ਪੱਤਰਾ 14 ਤਕ ਸਫੇ ਲਿਖ ਕੇ ਕੱਟੇ ਹੋਏ।
ਲਿਖਾਰੀ : ਨਾਮਾਲੂਮ ।
ਸਮਾਂ: ਪੁਸਤਕ 70-80 ਸਾਲ ਪੁਰਾਣੀ ਜਾਪਦੀ ਹੈ।
ਆਰੰਭ : ੴ ਸਤਿਗੁਰ ਪ੍ਰਸਾਦਿ॥ ਕੁੰਡਲੀਏ॥
ਪੋਲ ਨਿਕਾਂਯੋ ਜਗਤ ਕੋ....। (ਪੱਤਰਾ 1)
ਅੰਤ :ਅਸਲੀ ਬਸਤੂ ਏਕ ਹੈ, ਅਧ੍ਯਾਰੋ ਪਹਿ ਦੋਇ।
ਅਪਵਾਦ ਕੀਏ ਫਿਰ ਏਕ ਹੈ, ਐਸਾ ਸਮਝੈ ਜੋਇ।
ਐਸਾ ਸਮਝੈ ਜੋਇ, ਸੋਈ ਨਰ ਕਹੀਏ ਦਾਨਾ।
ਨਿਜ ਸਰੂਪ ਵਿਤ੍ਰੇਕ ਨ ਜਿਸ ਕੋ ਭਾਸੈ ਆਨਾ।
ਕਹਿ ਗਿਰਿਧਰ ਕਵਿ ਰਾਯ, ਤ੍ਯਾਗ ਕਰ ਮਸਲੇ ਮਸਲੀ ।
ਸੋਈ ਚੀਜ ਨਿਰੋ ? ਸ਼ੀਘਰ ਜੋ ਹੈ ਅਸਲੀ ॥178 (ਪੱਤਰਾ 33)
(ਅੱਗੇ ਹੋਰ ਕਲਮ ਨਾਲ)
ਕਹ ਗਿਰਿਧਰ ਕਵਿ ਰਾਇ ਆਪ ਜਬ ਬਣੈ ਨ ਗੈਰੀ।
ਸਰਬ ਜਗਤ ਹੋਇ ਮਿਤ ਫੇਰ ਕੋਈ ਰਹੇ ਨ ਬੈਰੀ।
ਕਬਿਤ॥ ਸਰਲ ਕੂ ਸਠ ਕਹੈ, ਬਕਤਾਂ ਕੁ ਢੀਠ ਕਹੈ,
ਬਿਨੋ ਕਰੇ ਵਾ ਕੁ ਕਹੈਂ ਧਨ ਕੇ ਅਧੀਨ ਹੈ।
ਦਮੀ ਕੁ ਅਦਿਤੀ ਕਹੈ, ਛਿਮੀ ਕੁ ਅਬਲੀ ਕਹੈ,
ਮਧੁਰ ਬਚਨ ਬੋਲੈ ਵਾ ਕੁ ਕਹੈ ਦੀਨ ਹੈ।
ਧਰਮੀ ਕੁ ਦੰਭੀ ਨਿਸਹੀ ਕੁ ਗੁਮਾਨੀ ਕਹੈਂ,
ਤ੍ਰਿਸਨਾ ਘਟਾਵੈ ਵਾ ਕੁ ਕਹੈ ਭਾਗ ਹੀਨ ਹੈ।
ਜਹਾ ਸਾਧੂ ਗਨ ਦੇਖੈ ਤਾਹੀ ਕੁ ਲਗਾਵੈ ਦੋਸ,
ਐਸੋ ਕਛੂ ਦੁਸਟਨ ਕੋ ਹਿਰਦੋ ਮਲੀਨ ਹੈ॥
ਇਹ ਅੰਤਲਾ ਕਬਿੱਤ ਕਵਿ ਗਿਰਿਧਰ ਦੀ ਕ੍ਰਿਤਿ ਨਹੀਂ ਜਾਪਦਾ। (ਪੱਤਰਾ 34)
"