ਹੱਥ ਲਿਖਤ ਨੰਬਰ 306

"ਨਾਂ : ਵਾਰਾਂ ਗਿਆਨ ਰਤਨਾਵਲੀ
ਲੇਖਕ : ਭਾਈ ਗੁਰਦਾਸ ਭੱਲਾ।
ਪੱਤਰੇ : 352
ਵੇਰਵਾ : ਲਿਖਤ ਸਾਫ ਪਰ ਕਈ ਥਾਵੀਂ ਅਸ਼ੁੱਧ, ਜਿਸ ਕਰ ਕੇ ਅਸ਼ੁੱਧੀਆਂ ਦੀ ਸੁਧਾਈ ਹਾਸ਼ੀਏ ਤੋਂ ਅੰਦਰ ਜਾਂ ਬਾਹਰ ਕੀਤੀ ਹੋਈ; ਹਾਸ਼ੀਆ ਸਾਦਾ ਲਕੀਰਾਂ ਵਾਲਾ, ਜਿਲਦ ਉੱਖੜਨ ਕਰ ਕੇ ਕਈ ਥਾਵੀਂ ਪੱਤਰੇ ਫਟੇ ਜਾਂ ਕੁਝ ਭਰੇ ਹੋਏ।
ਲਿਖਾਰੀ : ਨਾਮਾਲੂਮ।
ਸਮਾਂ : ਪੁਸਤਕ ਸੌ ਕੁ ਸਾਲ ਪੁਰਾਣੀ ਜਾਪਤੀ ਹੈ।
ਆਰੰਭ : ੴ ਸਤਿਗੁਰ ਪ੍ਰਸਾਦਿ। ਵਾਰਾਂ ਗਿਆਨ ਰਤਨਾਵਲੀ ਭਾਈ ਗੁਰਦਾਸ ਭਲੇ ਕਾਕਾ ਬੋਲਣਾ।
ਨਮਸਕਾਰੁ ਗੁਰ ਦੇਵ ਕਉ...।ਪੱਤਰਾ 1)
ਅੰਤ : ਬਿਨੁ ਗੁਰ ਦਰਸਨੁ ਦੇਖਣਾ ਭ੍ਰਮਤਾ ਫਿਰੇ ਠਉੜਿ ਨਹੀਂ ਪਾਏ।
ਬਿਨੁ ਗੁਰ ਪੂਰੈ ਆਏ ਜਾਏ । 221 ਚਾਲੀਸ ਵਾਰਾ 40॥1॥ ਵਾਹਗੁਰ ਜੀ। (ਪੱਤਰਾ 352)
"