ਹੱਥ ਲਿਖਤ ਨੰਬਰ 308

"ਚਿਕਿਤਸਾ ਸਾਰ
ਲੇਖਕ : ਕਵੀ ਧੀਰਜ ਰਾਮ, ਮਿ।
ਪੱਤਰੇ:152
ਵੇਰਵਾ : ਕਾਗ਼ਜ਼ ਦੇਸੀ; ਲਿਖਤ ਸਾਫ਼ ਤੇ ਸ਼ੁੱਧ ਹਾਸ਼ੀਆ ਲਾਲਾ ਲਕੀਰਾਂ ਵਾਲਾ; ਸਿਰ ਲੇਖ ਤੇ ਛੰਦਾਂ ਦੇ ਨਾਮ ਲਾਲ ਸਿਆਹੀ ਨਾਲ ਲਿਖੇ ਹੋਏ; ਪੁਸਤਕ ਸਜਿਲਦ, ਜੋ ਅੱਛੀ ਹਾਲਤ ਵਿਚ ਹੈ।
ਲਿਖਾਰੀ : ਨਾਮਾਲੂਮ।
ਸਮਾਂ: ਪੋਹ ਵਦੀ 14, ਸੰਮਤ 1901 ਬਿ.।
ਆਰੰਭ : (ਮੁੱਢ ਵਿਚ ਪੰਜ ਪੱਤਰਿਆਂ ਦੀ ਵਿਸ਼ੈ-ਸੂਚੀ ਛੱਡ ਕੇ) ੴ ਸ੍ਰੀ ਗਣੇਸਾਯ ਨਮ:। ਸ੍ਰੀ ਗੁਰ ਭਯੋ ਨਮ:।
ਸੋਰਠਾ॥ ਕਮਲ ਨਯਨ ਸਸਿ ਭਾਲ, ਨਾਗ ਬਦਨ ਇਕ ਰਤਨ ਯੁਤ।
ਬਰਦ ਬਿਰਦ ਪ੍ਰਤਿਪਾਲ ਹਰੈ ਬਿਘਨ ਬਿਘਨਾਧਿਪਤਿ ॥1॥
ਕਰ ਮੁਰਲੀ ਉਰਮਾਲ ਸੁਭਟ ਮੁਕਟ ਸਿਰ ਭਿਕੁਟੀ ਧਨ।
ਸਖਾ ਸੰਗ ਲੀਏ ਗ੍ਰਾਲ, ਹਰੇ ਬਿਘਨ ਘਨ ਯਾਮ ਜੂ॥ 2॥
ਛਪੈ॥ ਸੁਨ੍ਯ ਚੰਦ੍ਰ ਗਜ ਚੰਦ੍ਰ, ਬਰਖ ਬਿਕ੍ਰਮ ਸਭ ਦਾਯਕ। ਜਯੋਸਟ ਸੁਦੀ ਰਵਿ ਦੂਜ, ਪੂਜ ਹਰਿ ਗੁਰ ਦਿਨ ਨਾਯਕ। ਪਾਇ ਗੁਬਿੰਦ ਪ੍ਰਸਾਦਿ, ਸਾਰ ਗ੍ਰੰਥਨ ਕੋ ਲੀਨੋ। ਨਾਮ ਚਿਕਿਤਸਾ ਸਾਰ, ਗ੍ਰੰਥ ਯਹ ਭਾਖਾ ਕੀਨੋ। ਕ੍ਰਿਪਾ ਰਾਮ ਦਿਜ ਲੜਕੀ, ਤਾ ਕੋ ਨੰਦਨ ਧੀਰਜ ਧਰ। ਕਰ੍ਯੋ ਗ੍ਰੰਥ ਭੂਲ੍ਯ ਕਹੂੰ, ਲਿਹੁ ਸੁਧਾਰ ਤੁਮ ਬੈਬਰ ॥3॥ ਦੋ।। ਪਾਯ ਬ੍ਰਿਤ ਯੋ ਚਿੱਤ ਕੀ, ਕਯੋ ਚਿਕਿਤਸਾ ਗ੍ਰੰਥ। ਮਤਿ ਅਨੁਸਾਰ ਬਿਚਾਰ ਕਰ ਲੇ ਰਿਖ ਤਾਂਤ੍ਰਿਕ ਪੰਥ॥
ਅੰਤ : ਪਰਮ ਸਿਧ ਔਖਪਿ ਸਭੈ ਜੁ ਰਾਖੀ ਰਸ ਇਸ ਗ੍ਰੰਥ ਮੈਂ ।।20।
ਇਤਿ ਸ਼੍ਰੀ ਸਰਸ੍ਵਤ ਦ੍ਰਿਜ ਧੀਰਜ ਰਾਮ ਕਿਤੇ ਥੇ ਚਿਕਿਤਸਾ
ਸਾਰਾਮਯੇ ਮਿਸ੍ਕਾਯਾ ਯੋਸਟਮ ਸਾਲ 1901 ਪੋਹ ਸੁਦ
14 ਮੰਗਲਵਾਰ ਦਿਨ 1 ਪੋਥੀ ਚਿਕਿਤਸਾ ਸਾਰ ਕੀ ਸੰਪੂਰਣ ਹੋਈ ਸੁੰਭ॥ (ਪੱਤਰੇ :152)
"