ਹੱਥ ਲਿਖਤ ਨੰਬਰ 309

"ਨਾਂ : ਚਿਤ੍ਰ ਬਿਲਾਸ (ਦੇਵ ਨਾਗਰੀ)
ਲੇਖਕ : ਕਵੀ ਅਮ੍ਰਿਤ ਰਾਇ।
ਪੱਤਰੇ : 22
ਵੇਰਵਾ : ਕਾਗ਼ਜ਼ ਦੇਸੀ; ਲਿਖਤ ਸਾਫ਼ ਤੇ ਸ਼ੁੱਧ; ਹਾਸ਼ੀਆ ਸਾਦਾ ਬਿਨਾ ਲਕੀਰਾਂ ਦੇ; ਸਿਰ ਲੇਖ ਤੇ ਛੰਦਾਂ ਦੇ ਨਾਮ ਲਾਲ ਸਿਆਹੀ ਨਾਲ ਲਿਖੇ ਹੋਏ; ਪੁਸਤਕ ਬਿਨਾ ਜਿਲਦ ਤੇ ਖੁਲ੍ਹੇ ਪੱਤਰੇ; ਕਾਗ਼ਜ਼ ਕਈ ਸਫ਼ਿਆਂ ਦੇ ਭਰੇ ਹੋਏ ਤੇ ਮੁੱਢਲੇ ਦੋ ਪੱਤਰੇ ਫਟੇ ਹੋਏ।
ਲਿਖਾਰੀ : ਨਾਮਾਲੂਮ।
ਸਮਾਂ : ਸੰਮਤ 1736 ਬਿ.
ਆਰੰਭ : ਓ ਸ੍ਵਸਤਿ ਸ੍ਰੀ ਗਣੇਸ਼ਾਯ ਨਮ:। ਅਥ ਚਿਤ੍ ਬਿਲਾਸ ਲਿਖ੍ਯਤੇ ॥ ਛਪੈ॥
ਸੁੰਡਾਦੰਡ ਭਸੁੰਡ ਮੁੰਡ ਸਿੰਧੂਰ ਭੂਰ ਬਰ।...(ਪੱਤਰਾ1)
ਅੰਤ : ਚਿਤ੍ਰ ਜਾਤ ਅਬਰਨ ਕਛੂ, ਬਰਨੀ ਅੰਮ੍ਰਿਤ ਰਾਇ।
ਭਰੇ ਚਿਤ੍ਰ ਕੀ ਬਿਤ ਅਬਿ, ਕਹਿ ਚਤੁਰੰਗ ਬਨਾਇ ॥132॥
ਇਤਿ ਸ੍ਰੀ ਚਿਤ੍ਰ ਬਿਲਾਸ ਕਵਿ ਅਮ੍ਰਿਤ ਰਾਇ ਕ੍ਰਿਤ ਸਮਾਪਤਮ। ਸ਼ੁਭਮਸਤੁ ਸਰਵ ਜਗਤਾਂ। (ਪੱਤਰਾ 22)
"