ਹੱਥ ਲਿਖਤ ਨੰਬਰ 310

"ਨਾਂ : ਸਭਾ ਪ੍ਰਕਾਸ਼ (ਦੇਵ ਨਾਗਰੀ)
ਲੇਖਕ : ਕਵੀ ਹਰਿ ਚਰਣ ਦਾਸ।
ਪੱਤਰੇ : 86
ਵੇਰਵਾ : ਕਾਗ਼ਜ਼ ਦੇਸੀ: ਲਿਖਤ ਸਾਫ਼ ਤੇ ਸ਼ੁੱਧ ਹਾਸ਼ੀਆ ਸਾਦਾ ਬਗ਼ੈਰ ਲਕੀਰਾਂ ਦੇ; ਸਿਰ ਲੇਖ, ਛੰਦਾਂ ਦੇ ਨਾਮ ਤੇ ਵਿਸ਼ਾਮ ਚਿੰਨ੍ਹ ਪੱਤਰਾ 36 ਤਕ ਲਾਲ ਸਿਆਹੀ ਨਾਲ ਲਿਖੇ ਹੋਏ; ਕਾਗ਼ਜ਼ ਕਿਰਮ ਖੁਰਦਾ, ਜਿਸ ਕਰ ਕੇ ਸਫ਼ਿਆਂ ਉਤੇ ਕਈ ਥਾਵੀਂ ਛੇਕ ਪਏ ਹੋਏ ਹਨ; ਪੱਤਰਾ 37 ਤੋਂ ਅੱਗੇ ਲਿਖਤ ਕਿਸੇ ਹੋਰ ਕਲਮ ਨਾਲ ਲਿਖੀ ਹੋਈ।
ਲਿਖਾਰੀ : ਨਾਮਾਲੂਮ।
ਸਮਾਂ : ਸੰਮਤ 1814 ਬਿ. ।
ਆਰੰਭ : ਓ ਸ੍ਰੀ ਗਣੇਸਾਯ ਨਮ:। ਅਥ ਸਭਾ ਪ੍ਰਕਾਸ਼ ਲਿਖ੍ਯਤੇ।
ਦੋਹਰਾ॥ ਗੋਰ ਯਾਮ ਜੌ ਵਪੁ ਧਰੈ, ਵਸਤੁ ਵਿਚਾਰੈ ਏਕ।...(ਪੱਤਰਾ 1)
ਅੰਤ : ਦੂਰ ਕਰਤ ਜੁ ਵਿਕਰਮ ਗਤਿ, ਮਨ ਦਯਾਲ ਸੁਭ ਹੀਤ।
ਰਾਧਾ ਹਰਿ ਯਹ ਗ੍ਰੰਥ ਸੋ, ਕਰਉ ਸਦਾ ਸਭ ਪ੍ਰੀਤ 113॥
ਵੇਦ ਇੰਦੁ ਗਜ ਭੂ ਗਨਿਤ, ਸੰਵਤਸਰ ਕਵਿ ਵਾਰਿ।
ਸਾਵਨ ਸੁਕਲਾ ਯੋਦਸੀ, ਰਚਨੋ ਗ੍ਰੰਥ ਸਵਿਚਾਰ 114॥
ਇਤਿ ਸ੍ਰੀ ਹਰਿ ਚਰਨ ਦਾਸ ਜੀ ਕ੍ਰਿਤੇ ਸਭਾ ਪ੍ਰਕਾਸ਼-ਦਸਮੋਲਾਸ: 10 ਸੁਭੰ ਭਵਤੁ ਰਾਮ (ਹੋਰ ਕਲਮ ਨਾਲ ) ਦੋਲਤ ਰਾਮ...(ਪੱਤਰਾ 86)
"