ਹੱਥ ਲਿਖਤ ਨੰਬਰ 311

"ਨਾਂ : ਰਸ ਪ੍ਰਬੋਧ
ਲੇਖਕ : ਕਵੀ ਗੁਲਾਮ ਨਬੀ, 'ਰਸ ਲੀਨ'।
ਪਤਰੇ : 71
ਵੇਰਵਾ : ਕਾਗ਼ਜ਼ ਪੀਲਾ ਮੋਤੀਆ ਸਿਆਲ ਕੋਟੀ; ਲਿਖਤ ਸਿੱਧੀ ਸਾਦੀ, ਜੋ ਬੇਪਰਵਾਹੀ ਨਾਲ ਲਿਖੀ ਹੋਣ ਕਰਕੇ ਕਿਤਨੇ ਥਾਵੀਂ ਅਸ਼ੁੱਧ ਵੀ ਹੈ ਤੇ ਸ਼ੁੱਧੀ ਦੇ ਅੱਖਰ ਜਾਂ ਸ਼ਬਦ ਥਾਉਂ ਥਾਈਂ ਨਿਸ਼ਾਨ ਲਾ ਕੇ ਹਾਸ਼ੀਏ ਉਤੇ ਦਿੱਤੇ ਹੋਏ ਹਨ; ਹਾਸ਼ੀਆ ਲਾਲ ਲਕੀਰਾਂ ਵਾਲਾ।
ਲਿਖਾਰੀ : ਲਾਲ ਚੰਦ ਕਾਨੂੰਗੋ, ਬੋਹਾ ਠਾਨਾ, ਤਹਿਸੀਲ ਭੀਖੀ, ਨਿਜਾਮਤ ਬਰਨਾਲਾ(ਰਿਆਸਤ ਪਟਿਆਲਾ)।
ਸਮਾਂ : ਸੰਨ 1154 ਹਿ., ਨਕਲ-ਸੰਮਤ 1938 ਬਿ. ।
ਆਰੰਭ : ੴ ਸਤਿਗੁਰ ਪ੍ਰਸਾਦਿ। ਅਥ ਰਸ ਪ੍ਰਬੋਧ ਲਿਖਤੇ॥ ਦੋਹਾ॥
ਅਲਹ ਨਾਮ ਛਬਿ ਦੇਤ ਹੈ, ਗ੍ਰੰਥਨ ਕੇ ਸਿਰ ਆਇ। ਜਿਯੋਂ ਰਾਜਨ ਕੇ ਮੁਕਟ ਤੋਂ, ਅਤਿ ਸੋਭਾ ਦਰਸਾਇ॥1॥ (ਪੱਤਰਾ 1)
ਅੰਤ : ਗਯਾਰਹ ਸੈ ਚੋਵਨ ਸਕਲ, ਹਿਜਰੀ ਸੰਮਤ ਪਾਇ।
ਸਬ ਗਯਾਰਾ ਸੈ ਚੋਵਨਾ ਦੋਹਾ ਰਾਖੇ ਲਯਇ॥
ਇਤਿ ਸ੍ਰੀ ਹੁਸੈਨ ਬਾਸਤੀ ਬਿਲਗਰਾਮੀ ਸੈਅਦ (ਸੱਯਦ) ਬਾਕਰ ਸੁਤ ਸੈਦ ਗੁਲਾਮ
ਨਬੀ ਬਰਚਿਤਯਾਂ ਰਸ ਪ੍ਰਬੋਧ ਗ੍ਰੰਥ ਸਮਾਪਤੰ।
ਉਨੀ ਸੈ ਚੋਤੀ ਬਿਖੇ, ਫਾਗਨ ਸੁਦਿ ਸੁਖ ਪਾਇ।
ਸ਼ੁਕਰ ਵਾਰ ਦਿਨ ਜਾਨੀਏ, ਭੂਲੋ ਦੇਹ ਬਨਾਇ॥... (ਪੱਤਰਾ 71)
ਪੁਸਤਕ ਕੇ ਆਦਿ-ਅੰਤ ਕਈ ਵਾਧੂ ਯਾਦਦਾਸ਼ਤਾਂ ਵੀ ਖ਼ਾਲੀ ਪੱਤਰਿਆਂ ਉਤੇ ਲਿਖੀਆਂ ਹੋਈਆਂ ਹਨ।
"