ਹੱਥ ਲਿਖਤ ਨੰਬਰ 313

"ਨਾਂ : ਸਭਾ ਪ੍ਰਕਾਸ਼
ਲੇਖਕ : ਕਵੀ ਹਰਿ ਚਰਣ ਦਾਸ।
ਪੱਤਰੇ : 119
ਵੇਰਵਾ : ਕਾਗ਼ਜ਼ ਦੇਸੀ; ਲਿਖਤ ਸਾਫ਼ ਤੇ ਸ਼ੁੱਧ: ਹਾਸ਼ੀਏ ਉਤੇ ਜਾਂ ਹਾਸ਼ੀਏ ਤੋਂ ਅੰਦਰ ਹੋਰ ਕਲਮ ਨਾਲ ਔਖੇ ਸ਼ਬਦਾਂ ਦੀਆਂ ਪੈਰ-ਟੂਕਾਂ ਲੱਗੀਆਂ ਹੋਈਆਂ, ਜਿਨ੍ਹਾਂ ਵਿਚ ਨੀਲੀ ਤੇ ਜਾਮਣੀ ਸਿਆਹੀ ਵੀ ਵਰਤੋਂ ਵੀ ਹੋਈ ਹੈ; ਪੱਤਰਾ 20 ਤਕ ਹਾਸ਼ੀਆਂ ਰੰਗੀਨ ਲਕੀਰਾਂ ਵਾਲਾ ਤੇ ਫੇਰ ਅੱਗੇ ਬਾਕੀ ਪੱਤਰਿਆਂ ਦਾ ਹਾਸ਼ੀਆਂ ਸਾਦਾ ਬਿਨਾ ਲਕੀਰਾਂ ਦੇ; ਪੱਤਰੇ ਖੁਲ੍ਹੇ।
ਸਮਾਂ : ਸੰਮਤ 1914 ਬਿ. ।
ਲਿਖਾਰੀ : ਨਾਮਾਲੂਮ।
ਆਰੰਭ : ੴ ਸਤਿਗੁਰ ਪ੍ਰਸਾਦਿ। ਸ੍ਰੀ ਗਣੇਸਾਯ ਨਮ:। ਅਥ ਸਭਾ ਪ੍ਰਕਾਸ ਲਿਖ੍ਯਤੇ॥
ਦੋਹਰਾ॥
ਗੋਰ ਸਾਮ ਜੋ ਬਪੁ ਧਰੈ; ਵਸਤੂ ਵਿਚਾਰੈ ਏਕ।
ਜਯੋਂ ਬਿਸਰਗ ਸੋ ਰਾਖਿ ਹੈ, ਨਿਜ ਜਨਮਨ ਕੀ ਟੋਕ 11। (ਪੱਤਰਾ 1)
ਅੰਤ : ਦੂਰ ਕਰਤ ਜੁ ਬਿਕਰਮ ਗਤ, ਮਨ ਦਿਆਲ ਸੁਭ ਰੀਤਿ।
ਰਾਧਾ ਹਰਿ ਯਹ ਗ੍ਰੰਥ ਸੋ, ਕਰੈ ਸਦਾ ਸੁਭ ਪ੍ਰੀਤਿ ॥ (42) ॥
ਇਤਿ ਸ੍ਰੀ ਹਰਿ ਚਰਣ ਦਾਸ ਕਿਤੇ ਸਭਾ ਪ੍ਰਕਾਸੇ ਦਸਮੋ ਹੁਲਾਸ ॥10॥ (ਪੱਤਰਾ 119)
"