ਹੱਥ ਲਿਖਤ ਨੰਬਰ 314

"ਨਾਂ : ਜਿੰਦਗੀਨਾਮਾ ਭਾਈ ਨੰਦ ਲਾਲ (ਭਾਖਾ ਅਨੁਵਾਦ) ਤੇ ਹੋਰ ਰਚਨਾਵਾਂ
ਲੇਖਕ : ਨੰਦ ਲਾਲ ਗੋਯਾ
ਅਨੁਵਾਦਕ : ਨਾਮਲੂਮ
ਪੱਤਰੇ: 1-46-1-63-1-32-141
ਸਮਾਂ : 1907 ਬਿਕਰਮੀ
(ੳ) ਜ਼ਿੰਦਗੀਨਾਮਾਹ ਭਾਖਾ
ਆਦਿ : ੴ ਸਤਿਗੁਰ ਪ੍ਰਸਾਦਿ ॥ ਜ਼ਿੰਦਗੀਨਾਮਾ॥ ਭਾਈ ਨੰਦ ਲਾਲ ਜੀ ਕਾ॥ ਉਹ ਖਾਵਦ ਹੈ ਜਿਮੀਨ ਤੇ ਆਸਮਾਨ ਕਾ॥(ਪਤਰਾ 1)
ਅੰਤ : ਜਿੰਦਗੀਨਾਮਾ ਸਪੂਰਨ ਹੋਯਾ॥ ਸਾਲ ਉਨੀਸੇ 1907 ਸਤ ਮਾਘ ਸੁਦੀ 10 ਮੰਗਲਵਾਰ॥ (ਪਤਰਾ 46)
(ਅ) ਜ਼ਿੰਦਗੀਨਾਮਾਹ ਤਸਨੀਫ਼
ਸਮਾਂ : ਸੰਮਤ 1905
ਆਦਿ : ੴ ਸਤਿਗੁਰ ਪ੍ਰਸਾਦਿ॥ ਜ਼ਿੰਦਗੀਨਾਮਹ ਤਸਨੀਫ ਭਾਈ ਨੰਦ ਲਾਲ ਜੀ॥ਆਂ ਖਾਵੰਦ ਦੇ ਜ਼ਮੀਨੇ ਆਸਮਾਂ (ਪਤਰਾ 1)
ਅੰਤ: ਸਵਾਏ ਮਠ ਥੋਂ ਚਾਰ ਹੋਰੁ ਦਿਲੋਂ ਦੂਰ ਕਰੁ॥
499 11 ਚਹੋ ਸੁਦੀ 13 ਮੌਸਦੀ ਆਇਤਵਾਰ ਸਾਲ 1905. (ਪੱਤਰਾ 63)
(ੲ) ਸ੍ਰੀ ਮਹੂਰਤ ਚਿੰਤਾਮਣ
ਆਦਿ : ੴ ਸਤਿਗੁਰ ਪ੍ਰਸਾਦਿ॥ ਅਥ ਜੋਤਕ ਬਰਨਨੰ॥ ਚੌਪਈ॥
ਅਬ ਮੈ ਕਹੋ ਜੋਗਨੀ ਬਾਸਾ (ਪੱਤਰਾ 1)
ਅੰਤ : ਇਤਿ ਸ੍ਰੀ ਮਹੂਰਤ ਚਿੰਤਾਮਣ ਸਮਾਪਤੰ ਸੁਭੰ ਭਵੇਤ (ਪਤਰਾ 32)
"