ਹੱਥ ਲਿਖਤ ਨੰਬਰ 315

"ਨਾਂ : ਮੋਖ ਪੰਥ ਪ੍ਰਕਾਸ਼
ਲੇਖਕ: ਸਾਧੂ ਗੁਲਾਬ ਸਿੰਘ, ਨਿਰਮਲੇ।
ਪੱਤਰੇ : 137
ਵੇਰਵਾ : ਕਾਗ਼ਜ਼ ਦੇਸੀ; ਲਿਖਤ ਸਾਫ਼, ਪਰ ਬੇਪਰਵਾਹੀ ਨਾਲ ਲਿਖੀ ਹੋਣ ਕਰਕੇ ਕਈ ਥਾਵੀਂ ਅਸ਼ੁੱਧ; ਤੇ ਮੁਸ਼ਕਲ ਸ਼ਬਦਾਂ ਦੇ ਅਰਥ ਹਾਸ਼ੀਏ ਉਤੇ ਲਿਖੇ ਹੋਏ; ਸਿਰਲੇਖ, ਛੰਦਾਂ ਦੇ ਨਾਮ ਤੇ ਅੰਕ ਲਾਲ ਸਿਆਹੀ ਨਾਲ ਅੰਕਿਤ; ਹਾਸ਼ੀਆ ਸਾਦਾ ਲਕੀਰਾਂ ਵਾਲਾ।
ਲਿਖਾਰੀ : ਗਿਆਨੀ ਬਿਸ਼ਨ ਸਿੰਘ, ਅਨੰਦਪੁਰੀ ।
ਸਮਾਂ : ਸੰਮਤ 1835 ਬਿ. ਤੇ ਨਕਲ ਸੰਮਤ 1934 ਬਿ.।
ਸਥਾਨ : ਸੰਗਰੂਰ ।
ਆਰੰਭ : ੴ ਸਤਿਗੁਰ ਪ੍ਰਸਾਦਿ । ਸ੍ਰੀ ਗਣੇਸਾਇ ਨਮ:। ਸ੍ਰੀ ਰਾਮਾਨੁਜਾਯ ਨਮ:। ਅਥ ਮੋਖ
ਪੰਥ ਪ੍ਰਕਾਸ਼ ਸੁਰਾਜ ਸਿਧਿ ਗ੍ਰੰਥ ਲਿਖਯਤੇ। ਸਵੈਯਾ। ਯਾ ਜਗ ਮੈ ਜਿਨ ਕੇ ਪਦ ਪੰਕਜ ਸੇਵਤ ਨੀਤ ਸੁਰੇਸ੍ਵਰ ਭਾਰੀ।... (ਪੱਤਰਾ1)
ਅੰਤ : ਕਰਿ ਜੋਰ ਭਲੀ ਵਿਧ ਦੰਡ ਪਦ ਪੰਕਜ ਮੈ ਬਹੁ ਬੰਦ ਹਮਾਰੇ॥ 931 2004
ਬੀਸ ਸੈ ਚਾਰ ਸਲੋਕ ਹੈਂ ਸਾਰੇ। ਇਤ ਸ੍ਰੀ ਮਤਿ ਮਾਨ ਸਿੰਘ ਚਰਨ ਸਿਖ੍ਯਤ
ਗੁਲਾਬ ਸਿੰਘਨ ਗੋਰੀ ਰਾਇ ਆਤਮਜੇਨ ਵਿਰਚਿਤੇ ਮੋਖ ਪੰਥ ਪ੍ਰਕਾਸੇ ਵਿਦੇਹ
ਮੁਕਤਿ ਨਿਰਣਯੋ ਨਾਮ ਪੰਚਮੋ ਨਿਵਾਸ: ।।5॥
ਇਸ ਤੋਂ ਅੱਗੇ ਲਿਖਾਰੀ ਵਲੋਂ ਇਹ ਸ਼ਬਦ ਹਨ-
ਦੋਹਰਾ॥ ਸੰਮਤ ਉਨੀ ਸੈ ਚੌਬੀਆ, ਫਾਗ ਮਹੀਨਾ ਜਾਨ।
ਲਿਯੋ ਲਿਖਾਰੀ ਬਿਸ਼ਨ ਸਿੰਘ, ਆਨੰਦ ਪੁਰੀਏ ਮਾਨ ॥1 ॥
ਭੂਲ ਚੂਕ ਮਮ ਬਖਸੀਯੋ, ਦਾਸ ਆਪਨੇ ਜਾਨ।
ਬ੍ਰਿਹਸਪਤਿ ਦਿਨ ਕੋ ਕਹੈਂ ਥਿੱਤ ਪੰਚਮੀ ਜਾਨ ॥21॥
ਲਿਖਯੋ ਗ੍ਰੰਥ ਸੁ ਮੋਖ ਪੰਥ, ਬਿਸਨ ਸਿੰਘ ਜਿਹ ਨਾਮ ।
ਸ੍ਰੀ ਪਤਿ ਹਰਿ ਕਰਣਾ ਕਰੋ, ਪੂਰਣ ਹੈ ਮਮ ਕਾਮ 1॥3॥
ਤੇ ਅੰਤ ਵਿਚ ਪੱਤਰਾ 135 ਤੋਂ 137 ਤਕ 19 ਸਵੈਯੇ ਦਸਮ ਗ੍ਰੰਥ ਵਿੱਚੋਂ ਪਾਤਸ਼ਾਹੀ ੧੦ ਦੇ ਦਰਜ ਹਨ।
"