ਹੱਥ ਲਿਖਤ ਨੰਬਰ 316 "ਨਾਂ : ਰਸਿਕ ਲਤਾਸ਼ਿਤ ਕਲਪਦਮਲੇਖਕ : ਬੈਜਨਾਥਵੇਰਵਾ : ਪੱਤਰੇ 253-420; ਪ੍ਰਤੀ ਸਫ਼ਾ 18 ਸਤਰਾਂ: ਕਾਗ਼ਜ਼ ਕਸ਼ਮੀਰੀ ਲਿਖਤ ਸਾਫ਼ ਤੇ ਸ਼ੁੱਧ; ਹਾਸ਼ੀਆਂ ਸੁੰਦਰ ਰੰਗੀਨ ਲਕੀਰਾਂ ਵਾਲਾ ਪੱਤਰੇ 287 ਤਕ ਸਿਰੇ ਦੀਆਂ ਨੁੱਕਰਾਂ ਤੋਂ ਭੂਰੇ ਹੋਏ, ਤੇ ਪਹਿਲਾ ਪੱਤਰਾ ਕੁਝ ਫਟਿਆ ਹੋਇਆ ਪੁਸਤਕ ਵਿਚ ਪੰਜਵਾਂ ਤੇ ਛੇਵਾਂ ਸਰਗ ਦੇ ਸਿਰਲੇਖ ਹੇਠ ਕੇਵਲ ਕਰਮ ਸਿਧਾਂਤ ਤੇ ਸ਼ਾਨ ਸਿੱਧਾਂਤ ਦਾ ਵਰਣਨ ਹੈ ਤੇ ਬਾਕੀ ਸਰਗ ਇਸ ਹੱਥ ਲਿਖਤੀ ਖਰੜੇ ਵਿਚ ਨਹੀਂ ਹਨ, ਜਿਸ ਕਰ ਕੇ ਪੁਸਤਕ ਅਧੂਰੀ ਹੈ।ਸਮਾਂ : ਪੁਸਤਕ ਡੇਢ ਕੁ ਸੌ ਸਾਲ ਪੁਰਾਣੀ ਜਾਪਦੀ ਹੈ।ਲਿਖਾਰੀ : ਨਾਮਾਲੂਮ।ਆਰਡ : ੴ ਸਤਿਗੁਰ ਪ੍ਰਸਾਦਿ। ਅਥ ਪੰਚਮ ਸਰਗ ਸਤਸਈ ਸ੍ਰੀ ਗੋ ਸ੍ਵਾਮੀ ਤੁਲਸੀ ਦਾਸਜੀ ਕੇ ਗ੍ਰੰਥ ਮੈ ਸੇ ਲਿਖ੍ਯਤੇਜਿਸ ਮੈਂ ਕਰਮ ਸਿਧਾਂਤ ਹੈ ਦੋ॥ਨਾਮ ਸਿਆਮਿ ਅਖਰ ਵਰਣ, ਨਰਨ ਨਰਨ ਨਿਰਧਾਰ।ਧਾਰਣ ਕਰਿ ਕਰਿ ਮੁਨ ਮਨੁਜ, ਜਰਤ ਕਰਤ ਸੁਖ ਸਾਰ ॥1॥ਬੰਦੋ ਸੀਤਾ ਨਾਥ ਗੁਰ, ਦਯਾ ਦ੍ਰਿਸਟਿ ਕਰਿ ਧਾਰ। ਜਗਤ ਕੀਚਿ ਬਿਚ ਬ੍ਰਜਿਨਚਯ, ਬਿਛਲਤ ਲੇਹੁ ਸੰਭਾਰ ॥2॥ਯਾ ਸਰਗ ਬਿਖੈ ਕਰਮ ਸਿਧਾਂਤ ਬਰਣਨ ਹੈ, ਸੋ ਕਰਮ ਸਬ ਕੋ ਆਦਿ ਕਾਰਣ ਹੈ, ਸੋ ਕਰਮ ਸੁਭਾਸੁਭ ਦੈ ਸੋ ਜੀਵ ਰੂਪ ਪਯੀ ਕੇ ਪਖ੍ਯ ਹੈਂ ਜਨਿ ਕੇ ਆਧਾਰ ਜੀਵ ਕੀ ਸਦਾ ਗਤੀ ਹੈ। (ਪੱਤਰਾ 1)ਅੰਤ : ਸੰਧ੍ਯਾਰਤਿ ਬ੍ਯਾਰੁ ਕਰਵਾਵੈ। ਬਹੁਰ ਸੁਮਨ ਮੈ ਸੇਜ ਡਸਾਵੈ।ਸੈਨ ਕਰਾਇ ਆਪੁ ਰਹਿ ਦ੍ਵਾਰੇ। ਬੈਜ ਨਾਥ ਤਨ ਮਨ ਧਨ ਵਾਰੇ ॥ 18॥ ਸੁਭੰ । ਇਤਿ ਸ੍ਰੀ ਰਸਿਕ ਲਤਾਤ ਕਲਪਦੁਮ ਸਿਯ ਬਲਭ ਪਦ ਸਰਣਾਗਤ ਬੈਜ ਨਾਥ ਵਿਰਚਿਤਾਯੰ ਸਪਤ ਸਤਕਾ ਭਾਵ ਪ੍ਰਕਾਸਿਕਾਯਾਂ ਕਰਮ ਸਿਧਾਂਤ ਪ੍ਰਕਾਸ਼ੋ ਨਾਮ ਪੰਚਮ ਪ੍ਰਭਾਵ ਸਮਾਪਤੰ ॥5॥ (ਪੱਤਰਾ 33)ਮਮਤਾ ਮਾਤੁ ਮੋਹ ਪਿਤੁ ਛੂਟੋ, ਪਰਾਭਕਤਿ ਪਾਵਨ ਸਾ ਸੁਰਮਾ।ਤੁਰੀਆ ਸੋਜ ਸੈਨ ਕਰੁ ਸੁੰਦਰਿ, ਬੈਜ ਨਾਥ ਪ੍ਰੀਤਮ ਭਰਿ ਗਰਮਾ ॥5॥ ਇਤਿ ਸ੍ਰੀ ਰਸਿਕ ਲਤਾਤ ਕਲਪਦੁਮ ਸੀਯ ਬਲਭ ਪਦ ਸਰਣਾਗਤ ਵੈਦਯ ਨਾਥ ਵਿਰਚਿਤਾਯਾਂ ਸਪਤ ਸਤਕਾ ਭਾਵ ਪ੍ਰਕਾਸ਼ਕਾਯਾਂ ਗਿਆਨ ਸਿਧਾਂਤ ਯੋਗੋ ਨਾਮ ਖਸਟਮ ਪ੍ਰਭਾਵ ਸਮਾਪਤੰ ਸੁਭੇ । (ਪੱਤਰਾ 420)"