ਹੱਥ ਲਿਖਤ ਨੰਬਰ 317

"ਨਾਂ : ਰਾਮ ਅਵਤਾਰ ਆਦਿ
ਲੇਖਕ : ਗੁਰੂ ਗੋਬਿੰਦ ਸਿੰਘ (?)
ਪੱਤਰਾ: 1-165-1-2441- 111 529 ਪੱਤਰੇ
ਸਮਾਂ : ਲਗਭਗ 200 ਸਾਲ ਪੁਰਾਣਾ
(ੳ) ਰਾਮ ਅਵਤਾਰ
ਆਦਿ : ੴ ਐਥ ਬੀਸਵਾ ਰਾਮ ਅਵਤਾਰ ਕਥਨੰ॥
ਚੁਉਪਈ॥ ਅਬ ਮੈ ਕਹੋ ਰਾਮ ਅਵਤਾਰਾ॥ (ਪੱਤਰਾ 1)
ਅੰਤ : ਬਾਹਿ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ॥
564 11 ਇਤ ਸ੍ਰੀ ਰਾਮਾਇਣ ਸਮਾਪਤ ਮਸਤ॥20॥
ਵਾਹਗੁਰੂ ਜੀ ਕੀ ਫਤੇ॥
(ਅ) ਸਸਤਰਨਾਮ ਮਾਲਾ
ਆਦਿ॥ ੴ ਵਾਹਗੁਰੂ ਜੀ ਕੀ ਫਤੇ ਹੈ।। ਸ੍ਰੀ ਭਗਉਤੀ ਜੀ ਸਹਾਇ।.
ਪਾਤਸ਼ਾਹੀ 10॥ ਦੋਹਰਾ । ਸਾਂਗ ਸਰੋਹੀ ਸੈਫ ਅਸ ਤੀਰ ਤੁਪਕ ਤਰਵਾਰ॥ (ਪਤਰਾ 1)
ਅੰਤ : ਹੋ ਕਥਿਤ ਕਾਵਿਕੇ ਮਾਂਝ ਨਿਸੰਨ ਪ੍ਰਮਾਨੀਐ॥ 1316॥
(ੲ) ਜ਼ਫਰਨਾਮਾ :
ਆਦਿ : ੴ ਹੁਕਮ ਸਤਿ ਸ੍ਰੀ ਵਾਹਗੁਰੂ ਜੀ ਕੀ ਫਤਹ॥
ਜਫਰਨਾਮਾ ਸ੍ਰੀ ਮੁਖ ਵਾਕ ਪਾਤਿਸਾਹੀ 10॥
ਕਮਾਲੇ ਕਰਾਮਾਤ ਕਾਯਮ ਕਰੀਮ॥ (ਪਤਰਾ 1)
ਅੰਤ : ਰਹੇ ਮੇਹਰ ਕੁਆਲਮ ਫਰਮੋਸ ਕੁਲ॥ 21॥ (ਪਤਰਾ 111)
"