ਹੱਥ ਲਿਖਤ ਨੰਬਰ 318 "ਨਾਂ : ਵਿਚਾਰ ਮਾਲਾ ਤੇ ਹੋਰ ਰਚਨਾਵਾਂਲੇਖਕ : ਵਿਭੰਨਪਤਰੇ :622ਵੇਰਵਾ : ਕਾਗ਼ਜ਼ ਕਸ਼ਮੀਰੀ: ਲਿਖਤ ਸਾਫ਼ ਤੇ ਸ਼ੁੱਧ ਹਾਸ਼ੀਆ ਸੁੰਦਰ ਰੰਗੀਨ ਲਕੀਰਾਂ ਵਾਲਾ; ਸਿਰਲੇਖ, ਛੰਦਾਂ ਦੇ ਨਾਮ, ਅੰਕ ਤੇ ਵਿਸ਼ਾਮ-ਚਿੰਨ੍ਹ ਲਾਲ ਸਿਆਹੀ ਨਾਲ ਲਿਖੇ ਹੋਏ; ਮੁੱਢਲੇ 5 ਪੱਤਰੇ ਤੇ ਵਿਚਕਾਰੋਂ ਕੁਝ ਪੱਤਰੇ ਕਿਰਮ ਖ਼ੁਰਦਾ ਹੋਣ ਕਰ ਕੇ ਛੇਕ ਪਏ ਹੋਏ ਤੇ ਪਹਿਲਾ ਦੂਜਾ ਪੱਤਰਾ ਦੂਹਰੇ-ਦੀਹਰੇ ਹਾਸ਼ੀਏ ਵਾਲਾ; ਜਿਲਦ ਉੱਖੜੀ ਹੋਈ ਤੇ ਸਫ਼ਿਆ ਉਤੇ ਲਗਪਗ ਹਰ ਥਾਵੇਂ ਸਿਲ੍ਹ ਦੇ ਧੱਬਿਆਂ ਦੇ ਨਿਸ਼ਾਨ।ਸਮਾਂ : ਸੰਮਤ 1726 ਬਿ.ਲਿਖਾਰੀ : ਨਾਮਾਲੂਮ ।(ੳ) ਵਿਚਾਰਮਾਲਾ-ਅਨਾਸਪੁਰੀ(ਅ) ਬਿਗ੍ਯਾਨ ਕੀਤਾ (ਦਿਆਲ ਅਨੇਮੀ)(ੲ) ਅਗ੍ਯਾਨ ਬੋਧਨੀ (ਦਿਆਲ ਅਨੇਮੀ)(ਸ) ਸਿੱਧਾਂਤ ਬਿੰਦੂ (ਸ਼ੰਕਰਾਚਾਰ੍ਯ)(ਹ) ਅਸ਼ਟਾ ਵਕੁ ਭਾਖਾ (ਦਿਆਲ ਅਨੇਮੀ)(ਕ) ਅਪ੍ਰੋਖ ਅਨੁਭੋ (ਸ਼ੰਕਰਾਚਾਰ੍ਯ)(ਖ) ਭਾਗਵਤ ਇਕਾਦਸ ਸਕੰਧ (ਚਤੁਰਦਾਸ) ਸੰ. 1692 ਬਿ.।(ਗ) ਅਧ੍ਯਾਤਮ ਪ੍ਰਕਾਸ਼ (ਸੁਖਦੇਵ) ਸੰਮਤ 1755 ਬਿ.।(ਘ) ਪ੍ਰਬੋਧ ਚੰਦ੍ਰ ਨਾਟਕ (ਸਾਧੂ ਗੁਲਾਬ ਸਿੰਘ) ਸੰ. 1849 ਬਿ.।(ਙ) ਭਾਵਰਸਾਮ੍ਰਿਤ (ਸਾਧੂ ਗੁਲਾਬ ਸਿੰਘ) ਸੰ. 1834 ਬਿ.।(ਚ) ਮੋਖ ਪੰਥ ਪ੍ਰਕਾਸ਼ (ਸਾਧੂ ਗੁਲਾਬ ਸਿੰਘ) ਸੋ. 1835 ਬਿ.।(ਛ) ਸ੍ਰਪਨ ਬ੍ਰਿਤਾਂਤ (ਸਾਧੂ ਗੁਲਾਬ ਸਿੰਘ)ਆਰੰਭ : ੴ ਸਤਿਗੁਰ ਪ੍ਰਸਾਦਿ। ਸ੍ਰੀ ਗਣੇਸਾਯ ਨਮਹ। ਅਥ ਸ੍ਰੀ ਵਿਚਾਰ ਮਾਲਾ ਅਨਾਥ ਪੁਰੀ ਕ੍ਰਿਤ ਲਿਖ੍ਯਤੇ॥ ਦੋਹਰਾ॥ਨਮੋ ਨਮੋ ਸ੍ਰੀ ਰਾਮ ਜੂ ਸਤਿ ਚਿਤਿ ਆਨੰਦ ਰੂਪ।... (ਪੱਤਰਾ 1)ਅੰਤ : ਏਕ ਓਰ ਐਰਾਵਤੀ ਦੁਤਿਯ ਬਿਪਾਸਾ ਜਾਨ। ਸੇਖਵ ਨਗਰ ਸੁ ਮੱਧਿ ਤਿਨ, ਨਗਰਨਿ ਮੈ ਪਰਧਾਨ॥ 58॥ ਤਹ ਉਪਜੇ ਬਾਨਾਰਸੀ ਪੜ੍ਹੇ ਸੁ ਵਿਦਯਾ ਗ੍ਰੰਥ ਜਾਇ। ਭਵਿਖਤ ਅਰਥ ਪ੍ਰਕਾਸ ਯਹਿ ਕਰਿਯੋ ਗ੍ਰੰਬ ਬਨਾਇ॥ 59॥ਇਤਿ ਸ੍ਰੀ ਮਤ ਮਾਨ ਸਿੰਘ ਚਰਣ ਸਿਖ੍ਯਤ ਗੁਲਾਬ ਸਿੰਘੇਨ ਗਰੀ ਰਾਇਆਤਮਜੇਨ ਵਿਰਚਿਤੇ ਭਵਿਖਤ ਅਰਥ ਪ੍ਰਕਾਸੇ ਕੇਵਲ ਸੁਪਨ ਨਿਰਣਯੇ ਨਾਮ ਦੁਤੀਯੋ ਧਿਆਇ ਸਮਾਪਤੇ ਸੁਭੇ ਯਾਤ॥2॥1॥ (ਪੱਤਰਾ622)ਇਸ ਤੋਂ ਅਗਲੇ ਖਾਲੀ ਪੱਤਰੇ ਦੇ ਦੂਜੇ ਪਾਸੇ ਕਿਸੇ ਹੋਰ ਕਲਮ ਨਾਲ ਲਿਖੇ ਹੋਏ ਇਸ ਗ੍ਰੰਥ ਬਾਰੇ ਇਹ ਸ਼ਬਦ ਹਨ-""ਯੇਹ ਪੁਸਤਕ ਸ੍ਰਦਾਰ ਬਸੰਤ ਸਿੰਘ ਜੀ ਜਗੇ ਵਾਲੇ ਨੇ ਅਰਦਾਸ ਕਰਾਯਾ ਮਏ ਕਈ ਏਕ ਔਰ ਪੁਸਤਕੋਂ ਕੇ ਚੇਤ ਸ਼ੁਕਲਾ ਸੰਮਤ 1969 ਵਿ. ਲੇਖਕ ਬਿਸਨਸਿੰਘ ਗ੍ਯਾਨੀ ਮੁਕਾਮ ਜੀਂਦ।"