ਹੱਥ ਲਿਖਤ ਨੰਬਰ 319 "ਨਾਂ : ਸਾਰ ਰਾਮਾਇਣ (ਨਾਮੁਕੰਮਲ)ਲੇਖਕ : ਕਵੀ ਰਾਮ ਦਾਸ।ਪੱਤਰੇ : 600ਵੇਰਵਾ : ਕਾਗ਼ਜ਼ ਕਸ਼ਮੀਰੀ, ਲਿਖਤ ਸਾਫ਼ ਤੇ ਸ਼ੁੱਧ, ਹਾਸ਼ੀਆ ਸੁੰਦਰ ਰੰਗੀਨ ਲਕੀਰਾਂ ਵਾਲਾ, ਸਿਰਲੇਖ, ਛੰਦਾਂ ਦੇ ਨਾਮ ਤੇ ਅੰਕ ਲਾਲ ਸਿਆਹੀ ਨਾਲ ਲਿਖੇ ਹੋਏ, ਅਖੀਰਲੇ ਪੱਤਰੇ ਕੁਝ ਕਿਰਮ ਖੁਰਦਾ, ਜਿਸ ਕਰ ਕੇ ਸਫ਼ਿਆਂ ਉਤੇ ਛੇਕ ਪਏ ਹੋਏ, ਅੰਤਲੇ ਪੱਤਰੇ 600 ਤੋਂ ਅਗੇ ਗੁੰਮ, ਜਿਸ ਕਰ ਕੇ ਪੁਸਤਕ ਅਧੂਰੀ ਹੈ।ਸਮਾਂ : 19 ਵੀਂ ਸਦੀ ਬਿ.ਲਿਖਾਰੀ : ਨਾਮਾਲੂਮ ।ਆਰੰਭ : ੴ ਸਤਿਗੁਰ ਪ੍ਰਸਾਦਿ। ਓ ਸ੍ਵਸਤਿ ਸ਼੍ਰੀ ਗਣੇਸਾਯ ਨਮ:। ਅਥ ਸਾਰ ਰਾਮਾਯਣ ਲਿਖ੍ਯਤੇ ਦੋ॥ਸ੍ਰੀ ਲੰਬੋਦਰ ਸੁਖ ਕਰਣ, ਕੋਟ ਭਾਨ ਸੰਕਾਸ। ਸਭ ਕਾਰਯ ਕੇ ਬਿਘਨ ਕੋ, ਹਰਣ ਬਾਨ ਸੁਖ ਰਾਸ ॥3॥(ਪੱਤਰਾ 1)ਅੰਤ : ਮਨ ਦੁਰਲਭ ਹਰਿ ਭਕਤ ਸੁਲਭ, ਕਰ ਲਹਿ ਨਰ ਨਾਰੀ। ਉਮਾ ਰਘੂਤਮ ਕਥਾ ਬਿਖਮਤਾ ਗਤ ਸੁਖਕਾਰੀ। ਸੂਦ ਭੀਲ ਚੰਡਾਲ ਅੰਗਨਾ ਆਦਿ ਸੁ ਜੋਈ।ਏ ਜੁਦਾ … ਹੇ ਨ ਸੂਤ ਅਧਿਕਾ..(1012।।) ॥(ਪੱਤਰਾ 600)• ਇਸ ਤੋ ਅਗੇ ਪੱਤਰੇ ਗੁੰਮ ਹੋਣ ਕਰ ਕੇ ਅੰਤਲਾ ਪਾਠ ਨਹੀਂ ਮਿਲਦਾ। ਇਸ ਦਾ ਸੰਪਾਦਨ ਸਵਰਗਵਾਸੀ ਡਾ. ਉਤਮ ਸਿੰਘ ਭਾਟੀਆਂ ਨੇ ਕੀਤਾ ਹੈ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਛਪਿਆ ਹੈ।"