ਹੱਥ ਲਿਖਤ ਨੰਬਰ 320 "ਜੈਮਨੀਯ ਅਸ਼ਮੇਧ (ਅਧੂਰਾ)ਲੇਖਕ : ਰਿਖੀ ਬਿਆਸ।ਅਨੁਵਾਦ : ਕਵੀ ਟਹਿਕਨ।ਪਤਰੇ : 1007ਵੇਰਵਾ : ਪੱਤਰੇ ਪਹਿਲੇ ਭਾਗ ਦੇ 498 ਤੇ ਦੂਜੇ ਭਾਗ ਦੇ 579, ਕੁੱਲ ਜੋੜ 1007; ਪ੍ਰਤੀ ਸਫਾ 10 ਸਤਰਾਂ: ਕਾਗ਼ਜ਼ ਵਧੀਆ ਕਸ਼ਮੀਰੀ: ਲਿਖਤ ਸਾਫ਼ ਤੇ ਬੁਧ; ਹਾਸ਼ੀਆ ਅਤਿ ਸੁੰਦਰ ਰੰਗੀਨ ਲਕੀਰਾਂ ਵਾਲਾ: ਸਿਰਲੇਖ, ਛੰਦਾਂ ਦੇ ਨਾਮ ਤੇ ਅੰਕ ਲਾਲ ਸਿਆਹੀ ਨਾਲ ਲਿਖੇ ਹੋਏ: ਪਹਿਲੇ ਭਾਗ ਦੇ ਅੰਤ ਵਿਚ ਦੋ ਪੱਤਰੇ ਗੁੰਮ, ਜਿਸ ਕਰਕੇ ਪੁਸਤਕ ਅਧੂਰੀ ਹੈ।ਲਿਖਾਰੀ : ਬਦਨ ਸਿੰਘ।ਸਮਾਂ : ਸੰਮਤ 1726 ਬਿ., ਨਕਲ-ਸੰਮਤ 1947 ਬਿ.।ਆਰੰਭ : ੴ ਸਤਿਗੁਰ ਪ੍ਰਸਾਦਿ। ਅਥ ਅਸ਼ਮੇਧ ਪਹਿਲਾ ਭਾਗ ਭਾਖਾ ਲਿਖ੍ਯਤੇ ਕ੍ਰਿਤਿ ਟਹਕਨ ਕੀ॥ਚੌਪਈ॥ ਪ੍ਰਥਮੇ ਪ੍ਰਣਵੋ ਗਿਰਿਜਾ ਨੰਦਨ...। (ਪੱਤਰਾ 1)ਅੰਤ : ... ਕਬਿ ਟਹਕਨ ਛਿਮਿਯਹੁ ਬੁਧਿ ਜਨਹੁ ਜਹਾਂ ਚੂਕਿ ਬਰਨਤਿ ਪਰੀ ॥60॥ ਦੋਹਰਾ॥ ਇਤਿ ਸ੍ਰੀ ਭਾਰਥ ਪਰਬਣੇ ਅਸ੍ਵਮੇਧ ਬਖਿਆਨ। ਕਬਿ ਟਹਕਨ ਧਿਆਉ ਤਿਹੱਤ੍ਰਮੋ, ਹਯਕ੍ਰਿਤ ਪੂਰਨ ਜਾਨ॥61॥ ਇਤਿ ਸ੍ਰੀ ਭਾਰਥ ਪੁਰਾਣੇ ਧਰਮ ਜਗਿ ਵਖਿਆਨੇ ਕ੍ਰਿਸਨ ਚਰਿਤ੍ਰ ਜਗ ਸੰਪੂਰਨ ਸਿਧਿ ਕਾਰਜ ਧਰਮ ਸਫਲ ਨਾਮੇ ਤਿਹਮੋ ਧਿਆਇ॥73। ਸਮਾਪਤੰ ॥ਚਤੁਰਦਸਮੋ ਪਰਬ ਸੰਪੂਰਨੰ॥ 14॥ (॥(ਪੱਤਰੇ 509-10)ਇਸ ਤੋਂ ਅੱਗੇ ਪੱਤਰਾ 510 ਦੇ ਦੂਜੇ ਲਿਖਾਰੀ ਭਾਈ ਬਦਨ ਸਿੰਘ ਵਲੋਂ ਹੋਰ ਕਲਮ ਨਾਲ ਲਿਖੀ ਹੋਈ ਇਸ ਪੁਸਤਕ ਦੀ ਲਿਖਾਈ ਆਦਿ ਦੇ ਮਿਹਨਤਾਨੇ ਬਾਰੇ ਇਹ ਰਸੀਦ ਹੈ""ਜੋ ਅਸਮੇਧ ਗਰੰਥ ਬਾਵਤ ਛਤੀ ਰੁਪਏ ਅਰ ਤੇਰਾ ਆਨੇ ਅਰ ਰਸਤ ਭਰ ਪਾਏ ਦਵਾਨੀ ਕੀ ਮਾਰਫਤ ਖਜਾਨੇ ਸੇ । ਏਹ ਲਿਖਾਈ ਦੂਸਰੀ ਅਰ ਪਹਿਲੀ ਜਿਲਦ ਕੀ ਲੈ ਚੁਕਾ ਹੂੰ, ਚੇਤ ਪਰਿਵਿਸਟ 19 ਸਾਲ 1947, ਏਹ ਰਿਸੀਤ ਬਦਨ ਸਿੰਘ ਲਿਖਾਰੀ ਨੇ ਲਿਖ ਦਿਤੀ, ਦਸਤਖਤ ਬਦਨ ਸਿੰਘ।”"