ਹੱਥ ਲਿਖਤ ਨੰਬਰ 321

"ਨਾਂ : ਟੀਕਾ ਸ਼੍ਰੀ ਜਾਪੁ ਜੀ ਕਾ
ਲੇਖਕ : ਕਵੀ ਮੋਹਰ ਸਿੰਘ (ਕਨਕ ਮੁਦ੍ਰਿਕਾ ਸਿੰਘ)।
ਪੱਤਰੇ: 42
ਵੇਰਵਾ : ਕਾਗ਼ਜ਼ ਦੇਸੀ; ਲਿਖਤ ਸਾਫ਼ ਤੇ ਸ਼ੁੱਧ, ਪਰ ਵਿਸ਼ਾਮ-ਚਿੰਨ੍ਹ ਬੜੀ ਬੇ-ਪਰਵਾਹੀ ਨਾਲ ਲਾਏ ਹੋਏ; ਹਾਸ਼ੀਆ ਸਾਦਾ ਲਾਲ ਲਕੀਰਾਂ ਵਾਲਾ; ਪੱਤਰੇ ਖੁਲ੍ਹੇ।
ਸਮਾਂ : ਸੰਮਤ 1910 ਬਿ. ਤੇ ਨਕਲ-ਸੰਮਤ 1923 ਬਿ.।
ਲਿਖਾਰੀ : ਸ਼੍ਰੀ ਪਤਿ ਹਰਿ-ਸ੍ਰੀ ਪਤਿ ਹਰਿ ਅਰਥਾਤ-ਬਿਸ਼ਨ ਸਿੰਘ।
ਸਥਾਨ : ਵਟਾਲਾ (ਜ਼ਿਲਾ ਗੁਰਦਾਸ ਪੁਰ)।
ਆਰੰਭ : ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ
ਗੁਰ ਪ੍ਰਸਾਦਿ। ਟੀਕਾ ਸ੍ਰੀ ਜਾਪੁ ਜੀ ਕਾ ਪ੍ਰਗਟ ਕਰੋ ਹੈ ਕਨਕ ਮੁਦ੍ਰਿਕਾ ਸਿੰਘ
ਜਥਾਮਤਿ ਬ੍ਰਹਮ ਬਿਲਾਸ ਜਗ੍ਯਾਸੀਯੋਂ ਪ੍ਰਤਿ ਲਿਖ੍ਯਤੇ॥ਦੋਹਰਾ॥
ਅਚਲ ਅਮਰ (ਸ੍ਰੀ) ਗੁਰੂ ਗੋਬਿੰਦ ਸਤ ਚਿਤ ਆਨੰਦ ਰੂਪ।
ਤਿਹ ਪਗ ਬੰਦਨ ਕਰ ਚੋ ਟੀਕਾ ਜਾਪੁ ਅਨੂਪ ॥1॥
ਸ੍ਰੀ ਮੁਖ ਬਚਨ ਅਗਾਧ ਅਤਿ, ਕਿਹ ਬਲ ਬਰਯੋ ਜਾਇ।
ਕਰੋ ਕ੍ਰਿਪਾ ਸ੍ਰੀ ਆਪ ਗੁਰ, ਤੋ ਕਛੁ ਅਰਥ ਸੁਨਾਇ ॥2॥
ਸੋ॥ ਸਤ ਚਿਤ ਆਨਦ ਰੂਪ, ਨਿਰਵਿਕਲਪ ਅਕੈ ਅਮਲ।
ਬ੍ਰਹਮ ਅਦੈਤ ਸਰੂਪ, ਯਾ ਮੈ ਪਠ ਸਿਧ ਹੋਤ ਹੈ॥3॥
ਉਥਾਨਕਾ ਵਾਰਤਕ। ਏਕ ਸਮੈ ਸ੍ਰੀ ਗੁਰੂ ਗੋਬਿੰਦ ਸਿੰਘ ਜਾ ਕਰਨਾ ਨਿਧਾਨ
ਆਨੰਦ ਪੁਰ ਮਹ ਰਤਨ ਸਿੰਘਾਸਨ ਪਰ ਅੰਮ੍ਰਿਤ ਛਕਾਯ ਕੈ ਇਸਥਤ ਹੁਏ ਥੇ
ਪੂਰਨਮਾ ਚੰਦਮਾ ਵਤ ਪ੍ਰਕਾਸਮਾਨ ਬ ਸਿਖ ਉਡਗਨ ਪਰਵਾਰਤ ਅਤਿ ਆਨੰਦ
ਯੂਤ ਬਹੂ ਭਾਂਤ ਪੁਸਪੋ ਪੁਸਪਤ ਰਤਨ ਭੂਖਨ ਪਟੈ ਸੁੰਦ੍ਰ ਸੈ ਭਖਤ ਪਰਮਾਨੰਦ ਕਰ
ਕੈ ਆਨੰਦ ਇਸਥਤ ਬਿਰਾਜਮਾਨ ਥੇ। ਤਿਸ ਸਮੇਂ ਸੰਪੂਰਨ ਸਿਖੋਂ ਕੇ ਮੱਧ ਮੈ ਸਿਖੋ
ਨੈ-ਦੁਆਦਸ ਸਿਖੋ ਨੈ-ਸ੍ਰੀ ਗੁਰੂ ਜੀ ਕੋ ਆਨੰਦ ਯਤ ਦੇਖ ਕੇ ਬਹੁ ਪ੍ਰਕਾਰ
ਪ੍ਰਾਰਥਨਾ ਕਰੀ, ""ਹੇ ਗੁਰੋ! ਹੇ ਕ੍ਰਿਪਾਲੋ!! ਏ ਸੰਸਾਰ ਚਕ੍ਰ ਮਹਾ ਦੁਸਤਰ ਤੇ ਤਾਰਣੇ
ਜੋਰੀ ਇਸ ਸੰਸਾਰ ਜਨਮ ਮ੍ਰਿਤੁ ਕਾ ਪ੍ਰਵਾਹ ਰੂਪ ਅਤਿ ਭ੍ਰਮਣ ਰੂਪ ਚਕ਼੍ ਕੀ
ਨਿਵਰਤੀ ਕਾ ਉਪਾਵ ਕਹੋ।"" ਤਬ ਸ੍ਰੀ ਗੁਰੂ ਜੀ... ਗਦ ਗਦ ਹੋਇ ਕੇ... ਸ੍ਰੀ
ਜਾਪੁ ਜੀ ਕਾ ਉਪਦੇਸ਼ ਕਰਤੇ ਭਏ...। (॥(ਪੱਤਰਾ 1)
ਪ੍ਰਥਮੇ ਸ੍ਰੀ ਗੁਰੂ ਮਹਾਰਾਜ ਜੀ ਗੁਰੂ ਗੋਬਿੰਦ ਸਿੰਘ ਜੀ, ਜਿਨ ਕਾ ਉਪਦੇਸ ਹੁਆ
ਹੈ... ਜਿਨੋ ਕੋ ਉਪਦੇਸ ਪ੍ਰਮੇ ਹੂਆ ਹੈ ਤਿਨੋਂ ਸਿਖੋਂ ਕੇ ਨਾਮ. ਦਯਾ ਸਿੰਘ ਜੀ,
ਮੁਹਕਮ ਸਿੰਘ ਜੀ, ਸਾਹਿਬ ਸਿੰਘ ਜੀ, ਧਰਮ ਸਿੰਘ ਜੀ, ਹਿੰਮਤ ਸਿੰਘ ਜੀ,
ਪ੍ਰਧ੍ਯਾ ਸਿੰਘ ਸੀ, ਗੁਰਬਖ਼ਸ਼ ਸਿੰਘ, ਮਾਨ ਸਿੰਘ, ਜੀਵਣ ਸਿੰਘ ਜੀ, ਨਿਹਾਲ
ਸਿੰਘ, ਬੁਧ ਸਿੰਘ, ਮੁਹਰ ਸਿੰਘ ਜੀ, ਇਨ ਦੁਆਦਸਿ ਸਿਖੋ ਕੋ ਥਮੇ ਸ੍ਰੀ ਗੁਰੂ ਜੀ ਜਾਪੁ ਜਾ ਕਾ ਉਪਦੇਸ਼ ਕੀਆ ਹੈ... ॥(ਪੱਤਰੇ 1-2)
ਅੰਤ : ਸੇਮਤ ਸਗੋ ਨਾਥਿ ਸਸਿ, ਮੇਖ ਪੰਚ 'ਤਿਥਿ ਜਾਨ।
ਤਿਲਕ ਕੀਯੋ ਸ੍ਰੀ ਜਾਪੁ ਜੀ, ਮੋਹਰ ਸਿੰਘ ਕਵਿ ਮਾਨ ॥1 ॥
ਨਗਰ ਵਟਾਲੇ ਕੇ ਵਿਖੇ, ਸ੍ਰੀ ਅਮ੍ਰਿਤ (ਸਰ) ਪਾਸ।
ਅਰਥ ਅਗਾਧ ਨ ਕਹ ਸਕੋ, ਇਹ ਸ੍ਰੀ ਗੁਰੂ ਕੋ ਭਾ'ਸ 112 11
ਇਤਿ ਸ੍ਰੀ ਜਾਪੁ ਜਾ ਕੋ ਟੀਕਾ ਕ੍ਰਿਤ ਕਵਿ ਮੋਹਰ ਸਿੰਘ ਬਿਰਚਿਤੇ ਨਗਰ ਵਟਾਲੇ ਸਥਾਨੇ ਸੰਪੂਰਨੇ॥
ਦੋਹਰਾ॥ ਗੁਣ ਚਖ ਗ੍ਰਹ ਸਸਿ ਅਬਦ ਗਿਨ, ਅਸੁਰ ਗੁਰੂ ਅਭਿਰਾਮ।
ਕੁੰਭ ਮਾਸਾ ਇਕ ਬਿੰਸ' ਮਿਤਿ ਪੂਰਨ ਕਿਯੋ ਸ੍ਰੀ ਰਾਮ ॥1॥
"