ਹੱਥ ਲਿਖਤ ਨੰਬਰ 322 "ਨਾਂ : ਮਦਨ ਬਿਨੋਦ ਨਿਘੰਟੁਲੇਖਕ : ਮਦਨ ਪਾਲ।(ਪੱਤਰ: 98ਵੇਰਵਾ : ਕਾਗ਼ਜ਼ ਦੇਸੀ; ਲਿਖਤ ਸਾਫ਼, ਪਰ ਕਿਤੇ ਕਿਤੇ ਅਸ਼ੁੱਧ ਹਾਸ਼ੀਆ ਪੱਤਰਾ 20 ਤਕ ਸਾਦਾ ਲਕੀਰਾਂ ਵਾਲੇ ਤੇ ਪੱਤਰਾ 21 ਤੋਂ ਅਖੀਰ ਤਕ ਰੰਗੀਨ ਲਕੀਰਾਂ ਵਾਲਾ, ਜੋ ਕਈ ਤਰ੍ਹਾਂ ਦਾ ਬਦਲਵਾਂ ਹੈ; ਕਈ ਥਾਵੇਂ ਸਿਰਲੇਖ ਤੇ ਛੰਦਾਂ ਦੇ ਨਾਮ ਲਾਲ ਸਿਆਹੀ ਨਾਲ ਲਿਖੇ ਹੋਏ: ਪੁਸਤਕ ਸਜਿਲਦ, ਜੋ ਅੱਛੀ ਹਾਲਤ ਵਿਚ ਹੈ; ਪੱਤਰਾ ਅੰਕ 20 ਦੂਜੇ ਪਾਸਿਓ ਉਕਾ ਹੀ ਖ਼ਾਲੀ ਜਿਸ ਉਪਰ ਲਿਖਾਰੀ ਨੇ ਕੁਝ ਨਹੀਂ ਲਿਖਿਆ।ਲਿਖਾਰੀ : ਨਾਮਾਲੂਮ।ਸਮਾਂ : ਪੁਸਤਕ ਸਵਾ ਸੋ ਸਾਲ ਪੁਰਾਣੀ ਜਾਪਦੀ ਹੈ।ਆਰਭ : ੴ ਸਤਿਗੁਰ ਪ੍ਰਸਾਦਿ। ਸ੍ਰੀ ਗਣੇਸਾਏ ਨਮ:। ਸ੍ਰੀ ਧਨੰਤਰਾਏ ਨਮ:। ਸ੍ਰੀ ਗੁਰੂ ਯੇ ਨਮ:। ਅਥ ਨਿਰਘੰਟ ਭਾਖਾ ਬਾਰਤਕ ਲਿਖਤ। ਪ੍ਰਿਥਮ ਸਬ ਔਖਦੋ ਕੇ ਨਾਮੁ ਅਉਰ ਗੁਣ ਕਹੈ ਹੋਂ। ਹਰੀਤਕੀ ਨਾਮੁ। ਸਿਵਾ। ਹਰੀਤਕੀ। ਪਥਿਆ। ਚੇਤਕੀ। ਬਿਜਿਆ। ਜਪਿਆ। ਪਰੈ ਪਥਾ। ਪਰੈ ਮਥਾ। ਕਾਯਸਥਾ। ਪ੍ਰਾਣਦਾ। ਅਮ੍ਰਿਤਾ...(ਪੱਤਰਾ 1)ਅੰਤ : . ਸਰੀਰ ਮੈ ਚੰਦਨ ਆਦਿਕ ਲਗਾਵੈ। ਅਰ ਵ੍ਯਾਯਾਮ, ਅਰੁ ਮੈਥੁਨ ਅਰੁ ਮਦ, ਅਰੁ ਗਰਮ ਚੀਜੇਂ ਕਾ ਤ੍ਯਾਗ ਕਰੋ।ਇਤਿ ਸ੍ਰੀ ਮਦਨ ਪਾਲ ਵਿਰਚਿਤੇ ਮਦਨ ਵਿਨੋਦ ਨਿਰਘੰਟੇ ਮਿਸ੍ਰ ਕਵਰਗਤ੍ਰਿਯੋਦਸ||13 || (ਪਤਰਾ 96)ਜਾਇਫਲੁ ਸੁਪਾਰੀ। ਲਵੰਗ ਫਲ। ਯਹ ਤੀਸਰਾ ਤ੍ਰਿਫਲਾ ਹੈ। ਮਿਸ ਕਵਰਗ ਸਮਾਪਤ। (ਪੱਤਰਾ 97) ਇਸ ਤੋਂ ਅੱਗੇ ਪੱਤਰਾ 98 ਪਰ ਕੁਝ ਹੋਰ ਫੁਟਕਲ ਨੁਸਖੇ ਦਰਜ ਹਨ।"