ਹੱਥ ਲਿਖਤ ਨੰਬਰ 323

"ਨਾਂ : ਕਬਿੱਤ-ਸਵੈਯੇ
ਲੇਖਕ : ਭਾਈ ਗੁਰਦਾਸ, ਭੱਲਾ।
ਪੱਤਰਾ : 273
ਵੇਰਵਾ : ਕਾਗ਼ਜ਼ ਕਸ਼ਮੀਰੀ: ਲਿਖਤ ਸਾਫੇ, ਪਰ ਕਈ ਥਾਵੀਂ ਅਸ਼ੁੱਧ ਵੀ ਹੈ, ਜਿਸ ਕਰ ਕੇ ਹੋਰ ਕਲਮ ਨਾਲ ਕਈ ਥਾਵੀਂ ਹਾਸ਼ੀਏ ਤੋਂ ਅੰਦਰ ਜਾਂ ਬਾਹਰ ਸੁਧਾਈ ਕੀਤੀ ਹੋਈ; ਹਾਸ਼ੀਆ ਸਾਦਾ ਲਕੀਰਾਂ ਵਾਲਾ: ਕਿਤੇ ਕਿਤੇ ਹਾਸ਼ੀਆ ਰੰਗੀਨ ਵੀ ਹੈ, ਪਰ ਉਹ ਲਿਖਤ ਦੇ ਵਿਚ ਆ ਗਿਆ ਹੈ; ਜਿਸ ਕਰ ਕੇ ਬਾਹਰ ਸਾਦਾ ਹਾਸ਼ੀਆ ਹੋਰ ਲਕੀਰਿਆ ਗਿਆ ਹੈ; ਪੱਤਰਾ 48, 49 ਤੇ 61 ਇਕ ਪਾਸਿਓ ਖ਼ਾਲੀ; ਪੱਤਰਿਆਂ ਦੇ ਅੰਕ ਪਹਿਲਾਂ ਲੱਗੇ ਹੋਏ ਨਹੀਂ ਸਨ ਜਿਸ ਕਰ ਕੇ ਨਵੇਂ ਸਿਰਿਓ ਪੈਨਸਿਲ ਨਾਲ ਲਗਾਏ ਹੋਏ; ਪੁਸਤਕ ਸਜਿਲਦ, ਜੋ ਅੱਛੀ ਹਾਲਤ ਵਿਚ ਹੈ; ਮੁੱਢਲੇ ਕੁਝ ਪੱਤਰੇ ਕਿਰਮ ਖੁਰਦਾ, ਜਿਸ ਕਰ ਕੇ ਛੇਕ ਪਏ ਹੋਏ।
ਸਮਾਂ : ਪੁਸਤਕ ਡੇਢ ਕੁ ਸੌ ਸਾਲ ਪੁਰਾਣੀ ਜਾਪਦੀ ਹੈ।
ਲਿਖਾਰੀ : ਨਾਮਾਲੂਮ।
ਆਰੰਭ : ੴ ਸਤਿਗੁਰ ਪ੍ਰਸਾਦਿ । ਬਾਣੀ ਭਾਈ ਗੁਰਦਾਸ ਭਲੇ ਕੀ॥
ਸੋਰਠਾ॥ ਆਦਿ ਪੁਰਖ ਆਦੇਸ...।(ਪੱਤਰਾ 1)
ਅੰਤ: ...ਜਾਨਤ ਉਸਤਤਿ ਕਰਤ ਨਿੰਦਿਆ ਅੰਧ ਮੂੜ,
ਐਸੇ ਅਰਾਧਬੇ ਤੇ ਮੋਨਿ ਸੁਖਦਾਈ ਹੈ।1557॥( ਪੱਤਰੇ 272-73)
"