ਹੱਥ ਲਿਖਤ ਨੰਬਰ 326

"ਨਾਂ : ਕਵੀ ਪ੍ਰਿਯਾ ਸਟੀਕ (ਦੇਵ ਨਾਗਰੀ)
ਲੇਖਕ : ਕਵਿ ਕੇਸ਼ਵ ਦਾਸ।
ਟੀਕਾਕਾਰ : ਕਵਿ ਹਰਿ ਚਰਣ ਦਾਸ।
ਪੱਤਰੇ : 120
ਵੇਰਵਾ : ਕਾਗ਼ਜ਼ ਦੇਸੀ; ਲਿਖਤ ਸਾਫ਼ ਤੇ ਸ਼ੁੱਧ : ਹਾਸ਼ੀਆ ਨਾਲ ਲਕੀਰਾਂ ਵਾਲ, ਸਿਰ ਲੇਖ ਤੇ ਵਿਸ਼ਾਮ-ਚਿਨ੍ਹ ਲਾਲ ਸਿਆਹੀ ਨਾਲ ਲਿਖੇ ਹੋਏ; ਪੱਤਰੇ ਖੁਲ੍ਹੇ; ਅੰਤਲਾ ਪੱਤਰਾ ਫਟਿਆ ਹੋਇਆ।
ਲਿਖਾਰੀ : ਅਰਜੁਨ, ਬ੍ਰਾਹਮਣ।
ਸਮਾਂ 1838 (ਸ਼ਕ ਸੰ. 1733)1
ਸਥਾਨ : ਕ੍ਰਿਸ਼ਨ ਗੜ੍ਹ (ਰਾਜਸਥਾਨ)।
ਆਰੰਭ : ਓ ਰਾਧਾ ਕ੍ਰਿਸ਼ਣ ਚਰਣ ਕਮਲੇ ਭਯੋ ਨਮ:। ਸਕਲ ਵਿਘਨ ਵਿਨਾਸ਼ਕੇ ਭਯੋ ਨਮੋ: ।
ਸ੍ਰੀ ਰਾਧਾ ਵਾਈਂ ਤਰਫ, ਤੁਲਸਿ ਚਰਣ ਕੰਜ ਮਾਹਿ।...(ਪੱਤਰਾ 1)
ਅੰਤ :... ਹੈਂ ਤਿਨ ਕੇ ਹਮ ਗੋਤ ਮੈਂ, ਮੋਹਨ ਮੋ ਜਜਮਾਨ॥ 16॥
ਇਤਿ ਸ੍ਰੀ ਹਰਿ ਚਰਣ ਦਾਸ ਕ੍ਰਿਤਾਯਾਂ ਕਬਿ ਪ੍ਰਿਯਾਭਰਣਾਖ੍ਯਾਯਾਂ ਕਬਿ ਪ੍ਰਿਯਾ
ਟੀਕਾਯਾਂ ਚਿਤ੍ ਕਾਵ੍ਯ ਵ੍ਯਾਖ੍ਯਾਨ ਸੰਪੂਰਣ। ਇਤਿ ਖੋੜਸ਼: ਪ੍ਰਭਾਵ: 116॥
ਸੰਵਤ 1868 ਰਾ: ਸਾਕੇ 1733 ਪ੍ਰਵਰਤਮਾਨੇ ਵੈਸਾਖ ਮਾਸੇ ਕ੍ਰਿਸ਼ਣ ਪਖਯੇ
ਤਿਥੈ 10 ਗੁਰੁ ਵਾਸਰੇ ਲਿਖ੍ਯਤੇ ਬ੍ਰਾਹਮਣ ਅਰਜੁਨੇਨ ਵਾਸੀ ਤਕ ਪੁਰ ਕਾ,
ਲਿਖੀ ਕ੍ਰਿਸ਼ਣ ਗਢ ਮੜੇ: ਵਿਚ ਵਿਚਾਰੈ ਤਿਨ ਸੁ ਹਮਾਰੀ ਜੈ ਸ੍ਰੀ ਕ੍ਰਿਸ਼ਣ।
ਸ੍ਰੀਰਸਤੁ:1 (ਪੱਤਰਾ 120)
"