ਹੱਥ ਲਿਖਤ ਨੰਬਰ 330

"ਨਾਂ : ਪੌਰਖੇਯ ਰਾਮਾਇਣ (ਦੇਵਨਾਗਰੀ ਅੱਖਰ)
ਲੇਖਕ : ਕਵੀ ਨਰਹਰਿ ਦਾਸ, ਬਾਰਹਟ।
ਪੱਤਰੇ : 313
ਵੇਰਵਾ : ਪ੍ਰਤੀ ਸਫ਼ਾ 20 ਸਤਰਾਂ: ਕਾਗ਼ਜ਼ ਦੇਸੀ ਵਧੀਆ: ਲਿਖਤ ਨਿਹਾਇਤ ਸੁੰਦਰ, ਸਾਫ਼ ਤੇ ਸ਼ੁੱਧ; ਸਿਰਲੇਖ, ਛੰਦਾਂ ਦੇ ਨਾਮ ਤੇ ਵਿਸ਼ਾਮ-ਚਿੰਨ੍ਹ ਲਾਲ ਸਿਆਹੀ ਨਾਲ ਲਿਖੇ ਹੋਏ; ਹਾਸ਼ੀਆ ਦੁਹਰਾ ਲਾਲ ਲਕੀਰਾਂ ਵਾਲਾ ਤੇ ਹਾਸ਼ੀਏ ਦੀ 1 -1 ਜ਼ਮੀਨ ਪੀਲੇ ਰੰਗ ਨਾਲ ਰੰਗੀ ਹੋਈ; ਪੁਸਤਕ ਸਜਿਲਦ, ਜੋ ਹਰ ਤਰ੍ਹਾਂ ਮੁਕੰਮਲ ਤੇ ਅੱਛੀ ਹਾਲਤ ਵਿਚ ਹੈ।
ਸਮਾਂ : 18 ਵੀ ਸਦੀ ਬਿ.।
ਲਿਖਾਰੀ : ਨਾਮਾਲੂਮ।
ਆਰੰਭ : ਉਂ ਸ੍ਰੀ ਗਣੇਸਾਯ ਨਮ: । ਸ੍ਰੀ ਰਾਮਾਯ ਨਮ:। ਸ੍ਰੀ ਸਾਰਦਾਯ ਨਮ:। ਅਥ ਗਾਥਾ।
ਆਰੰਭੇ ਅਗ੍ਰੇਸ ਬਦਨੰ ਸਿੰਦੂਰ ਅਰੁਣ ਵਿੱਬਰੀਯੰ। ਬਾਹਨ ਆਸੁ ਵਿਚਿਤ੍ਰੰ ਬਰ
ਦਾਤਾ ਬੁੱਧਿ ਲੰਬੋਦਰ 1 ਸ੍ਰੇਤ ਗਿਰਿ ਵਾਸ ਸਕਲਾ ਸ੍ਰੇਤੈ ਬਸਨਾਯ ਬਿਮਲ ਸਸਿ
ਬਦਨੀ। ਹੰਸ ਰਥ ਬੀਣ ਹਸਤਾ ਸਦ ਵਿਯਾ ਦਾਨਿ ਸਰਸ੍ਵਤੀ ॥2॥(ਪੱਤਰਾ 1)
ਅੰਤ: ਦੋਹਾ॥ ਦਸ ਸਹਸ੍ਰ ਅਰੁ ਬਰਸ ਦਸ ਰਹੇ ਮਨੁਜ ਤਨ ਰਾਮ।
ਤੀਨ ਲੋਕ ਉੱਛਵ ਅਖਿਲ, ਸੁਰ ਮੁਨਿ ਲਹਿ ਵਿਸ੍ਰਾਮ ॥ 6661 ਇਤਿ ਸ੍ਰੀ ਚਤੁਰਵਿੰਸਤਿ ਅਵਤਾਰੋ ਚਰਿਤ੍ਰ ਪੌਰੁਸ਼ੇਯ ਭਾਸ਼ਾ ਸ੍ਰੀ ਰਾਮਾਯਣੇ ਮਹਾ
ਮੁਕਤਿ ਮਾਰਗੇ ਬਾਰਹਟ ਨਰਹਰਿ ਦਾਸੇਨ ਵਿਰਚਿਤ ਉੱਤਰ ਕਾਂਡ ਸੰਪੂਰਣੰ ਸਮਾਪਤਾ। (ਪੱਤਰਾ 313)
"