ਹੱਥ ਲਿਖਤ ਨੰਬਰ 333 "ਨਾਂ : ਚੌਬੀਸ ਅਵਤਾਰ ਬਿਲਾਸ (ਦੇਵਨਾਗਰੀ)ਲੇਖਕ : ਕਵੀ ਨਰਹਰਿ ਦਾਸ, ਬਾਰਹਟ।ਪੱਤਰੇ : 433ਵੇਰਵਾ : ਕਾਗ਼ਜ਼ ਦੇਸੀ; ਪਰ ਸਫ਼ੇ ਪਟੇ ਹੋਣ ਕਰ ਕੇ ਨਵੇਂ ਸਿਰਿਓ ਮੁੜ ਮੁਰੰਮਤ ਕੀਤੇ ਹੋਏ; ਲਿਖਤ ਸਾਫ਼ ਤੇ ਸ਼ੁੱਧ, ਜੋ ਕਈ ਹੱਥਾਂ ਦੀ ਲਿਖੀ ਜਾਪਦੀ ਹੈ; ਹਾਸ਼ੀਆਂ ਸਾਦਾ ਲਕੀਰਾਂ ਵਾਲਾ ਤੇ ਕਿਤੇ ਕਿਤੇ ਬਗੈਰ ਲਕੀਰਾਂ ਵੀ ਹੈ; ਜਿਲਦ ਟੁਟੱਣ ਕਰ ਕੇ ਕਈ ਥਾਵੀਂ ਪੱਤਰੇ ਫਟੇ ਹੋਏ, ਪਰ ਫੇਰ ਵੀ ਪੁਸਤਕ ਅੱਛੀ ਹਾਲਤ ਵਿਚ ਹੈ ਜੋ ਅਜੇ ਤਕ ਕਿਤੇ ਪ੍ਰਕਾਸ਼ਤ ਹੋਈ ਨਹੀਂ ਜਾਪਦੀ।ਸਮਾਂ : ਸੰਮਤ 1733 ਬਿ. ਤੇ ਨਕਲ ਸੰਮਤ 1844 ਬਿ.।ਲਿਖਾਰੀ: ਸੰਭੂ ਰਾਮ, ਜੋਸ਼ੀ।ਆਰੰਭ: ਓ ਸ਼੍ਰੀ ਰਾਮਾਯ ਨਮ । ਸ਼੍ਰੀ ਕ੍ਰਿਸ਼ਨਾਯ ਨਮ। ਸ਼੍ਰੀ ਸਾਰਦਾਯੋ ਨਮ । ਸ਼੍ਰੀ ਗੁਰਵੇ ਨਮ। ਅਥ ਚੌਬੀਸ ਅਵਤਾਰ ਬਿਲਾਸ ਬਰਣਨੰ ਬਾਰਹਟ ਨਰਹਰ ਦਾਸੇਨ ਬਿਰਚਿਤਤੱਲਿਖ੍ਯਤੇ ਅਥ ਸਾਟਕ। ਸੁੰਡਾਦੰਡ ਪ੍ਰਚੰਡਮੇਕ.....।(ਪੱਤਰਾ 1)ਅੰਤ: ਭਗਤਿ ਪਾਲ ਅਨਭੰਗ ਰਾਮ ਗੀਤਾ ਮਾਨਸਰ । ਨਿਜਿ ਸਰਧਾ ਸੋ ਪਾਛ ਭਾਵ ਤਿਹ ਨੀਰ ਗਹਰ ਭਰ। ਤਹਾਂ ਅਰਥ ਤਰ ਤਰਲ ਵਿਵਿਧ ਨਵ ਰਸ ਜੁ ਵਿਹੰਗਮ।ਅਦਭੁਤ ਉਕਤਿ ਤਰੰਗ ਸਫਰ ਵਹੁ ਛੰਦ ਸੁ ਸੰਗਮ। ਡਰ ਨਹਿ ਦੁਸਟ ਅਘ ਦੁਯਨ ਕੌ ਸਜੁਨ ਗ੍ਯਾਨ ਸੁ ਸੰਗਰੇ। ਕਰਿ ਸਰ ਵਿਹਾਰ ਨਰ ਹਰਿ ਕਹੈ ਹੰਸ ਮੁਹੰ ਜਾਮੂ ਢਰੇ॥5॥ਇਤਿ ਸ੍ਰੀ ਚਤੁਰਵਿੰਸਤ ਅਵਤਾਰ ਚਰਿਤ੍ਰੋ ਮਹਾ ਮੁਕਤਿ ਮਾਰਕੇ ਭਾਸ਼ਾ ਬਾਰਹਟ ਨਰਹਰ ਦਾਸੇਨ ਵਿਰਚਿਤੰ ਗ੍ਰੰਥ ਨਾਮ ਅਵਤਾਰ ਗੀਤਾ ਸੰਪੂਰਣੰ। ਮੀਤੀ ਚੈਤ੍ਰ ਵਤਿ 9 ਗੁਵਾਰੇ ਸੰਵਤ 1844 ਕਾ ਲਿਖਤੇ ਜੋਸੀ ਸੰਭ ਰਾਮ ਬ੍ਰਾਹਮਣ ਖੰਡੇਲ ਵਾਲ ਗੋਤਮਾਕੌਲ੍ਯਾ ਵਾਸੀ ਕਾਲੁ ਹਾੜ ਕਾ। ਸੁਭਮਸਤੁ । ਲਿਖਾਯਤੰ ਫਤੇ ਰਾਮ ਪਾਲਾਵਤ ਕੁਭਾ ਜੀ ਸੁਤ। ਲਿਖੀ ਹਰਮਾੜ ਮਧੇ.... (ਪੱਤਰਾ 433)ਇਸ ਪੁਸਤਕ ਵਿਚ ਵਾਰਾਹ, ਸਨਕਾਦਿਕ, ਜਗ੍ਯ (ਬ੍ਰਹਮਾ-, ਨਰ, ਨਾਰਾਇਣ, ਕਪਿਲ, ਦੱਤ ਰਿਖਭ, ਧਰੁੱਵ, ਪ੍ਰਿਥੁ, ਹਯਗ੍ਰੀਵ, ਕੂਰਮ, ਮਛ, ਨਰ ਸਿੰਘ, ਵਾਮਨ, ਹਰਿਦੇਵ, ਹੰਸੁ, ਮਨੁ, ਧਨੰਤਰਿ, ਪਰਸੁ ਰਾਮ, ਵ੍ਯਾਸ, ਰਾਮ ਚੰਦ੍ਰ, ਕ੍ਰਿਸ਼ਨ ਅਤੇ ਕਲਕੀ ਨਮੀ 24 ਅਵਤਾਰਾਂ ਦਾ ਵਰਣਨ ਪੁਰਾਣਿਕ ਰੀਤੀ ਅਨੁਸਾਰ ਹੈ, ਪਰ ਇਹ ਅਵਤਾਰ ਦਸ਼ਮ ਗ੍ਰੰਥ ਦਾ ਅਵਤਾਰ-ਕਥਾ (ਚੌਬੀਸ ਅਵਤਾਰ) ਤੇ ਉਪ-ਅਵਤਾਰ ਨਾਲੋਂ ਕਾਫੀ ਫਰਕ ਰਖਦੇ ਹਨ।"