ਹੱਥ ਲਿਖਤ ਨੰਬਰ 334 "ਨਾਂ : ਬਾਤ ਪੰਨਾ ਕੀ (ਦੇਵ ਨਾਗਰੀ)ਲੇਖਕ : ਕੰਵਰ ਸ਼ੇਰ ਸਿੰਘ।ਪੱਤਰੇ : 61ਵੇਰਵਾ : ਪੱਤਰੇ 61; ਪ੍ਰਤੀ ਸਫ਼ਾ 19 ਸਤਰਾਂ: ਕਾਗ਼ਜ਼ ਦੇਸੀ;ਲਿਖਤ ਸਾਫ਼ੇ ਤੇ ਸ਼ੁੱਧ ਹਾਸ਼ੀਆ ਲਾਲ ਲਕੀਰਾਂ ਵਾਲਾ; ਸਿਰਲੇਖ ਛੰਦਾਂ ਦੇ ਨਾਮ ਤੇ ਵਿਸ੍ਰਾਮ-ਚਿੰਨ੍ਹ ਲਾਲ ਸਿਆਹੀ ਨਾਲ ਲਿਖੇ ਹੋਏ; ਪੁਸਤਕ ਸਜਿਲਦ ਤੇ ਮੁਕੰਮਲ, ਜੋ ਅੱਛੀ ਹਾਲਤ ਵਿਚ ਹੈ।ਲਿਖਾਰੀ : ਨਾਮਾਲੂਮ।ਸਮਾਂ : ਪੁਸਤਕ ਸੋ ਸਵਾ ਕੁ ਸਾਲ ਪੁਰਾਣੀ ਜਾਪਦੀ ਹੈ।ਆਰੰਭ: ਸ੍ਰੀ ਗਣੇਸ਼ਾਯ ਨਮ:। ਅਥ ਬਾਤ ਪੰਨਾਂ ਕੀ ਲਿਖ੍ਯਤੇ। ਦੋਹਾ॥ ਸਦਾ ਮਨੋਰਥ ਸਿਧ ਕਰਣ, ਬਾਣੀ ਆਖਰ ਬੈਸ। ਸਾਰਾਂ ਪਹਲੀ ਸਿਵਰ ਜੇ ਗੁਣ ਦਾਤਾਰ ਗਣੇਸ॥1॥ ਨਿਮਸਕਾਰ ਸਰਸੁਤਿ ਨਮੋ, ਦੋ ਗੁਣ ਮੋ ਦਰਸਟਾਯ। ਭਾਸ਼ਾ ਬੀਰ ਸ਼ਿੰਗਾਰ ਕੀ, ਬਰਣੇ ਸਰਸ ਬਧਾਯ ॥2॥ ਸੁਬਰਣ ਨਿਜ ਧਾਤਾ ਸਿਰੈ, ਬਨਾ ਜੁ ਚੰਦਣ ਬੇਸ। ਪਦਮਣ ਤਿਰਿਯਾ ਪਰਖਜੇ, ਦੇਸਾਂ ਪੁੰਗਲ ਦੇਸ ॥ 3॥ ਕਰਹਾਂ ਘੋੜਾ ਕਾਮਰਾਂ, ਨਰ ਪਾਣਿਪ ਅਣਥਾਹ। ਜਿਣ ਘਰ ਪਦਮਣ ਨੀਪਜੈ, ਬਾਹ ਧਰਤੀ ਹੈ ਬਹ॥4॥ਅੰਤ :. ਜਗਮਲ ਨਾਂ ਬੈਖੀਬਰੈ, ਦਲ ਰਾਖੀ ਅਬਿ ਪਾਤ। ਯੋ ਰਹਸੀ ਜਗ ਉਪਰਾਂ; ਬੀਰਮ ਦੇ ਰੀ ਬਾਤ॥4॥ ਇਤੀ ਸੀ ਪੰਨਾ ਕੀ ਬਾਤ ਕੰਬਰ ਸ਼ੇਰ ਸਿੰਘ ਕ੍ਰਿਤ ਸੰਪੂਰਣ॥ (ਪੱਤਰਾ 61)ਇਸ ਪੁਸਤਕ ਦੀ ਬੋਲੀ ਰਾਜਸਥਾਨੀ ਹੈ, ਜੋ ਕਾਫ਼ੀ ਹੱਦ ਤਕ ਪੰਜਾਬੀ ਨਾਲ ਮਿਲਦੀ-ਜੁਲਦੀ ਹੈ, ਜਿਵੇਂ-ਦੇਵਾਂਗਾ' ਦੀ ਥਾਵੇਂ 'ਦੇਸਾਂ' 'ਰਹੇਗੀ' ਦੀ ਥਾਵੇਂ 'ਰਹਸੀ' ਆਦਿ ਕ੍ਰਿਆਵਾਂ ਤੇ ਹੋਰ ਸ਼ਬਦਾਂ ਤੋਂ ਪਤਾ ਲਗਦਾ ਹੈ।"