ਹੱਥ ਲਿਖਤ ਨੰਬਰ 336

"ਨਾਂ : ਸ੍ਰੀ ਅੰਜੁਲ ਪੁਰਾਣ ਤੇ ਹੋਰ ਰਚਨਾਵਾਂ (ਨਾਗਰੀ ਲਿਪੀ)
ਲੇਖਕ : ਹਕੀਮ ਫਰਾਂਸੀਸ ਮੱਤੀ ਦਾ ਪੁਤ੍ਰ ਕਨਾਯ ਸਾਹਿਬ।
ਪੱਤਰਾ : 162
ਵੇਰਵਾ : ਕਾਗ਼ਜ਼ ਦੇਸੀ; ਲਿਖਤ ਸਾਫ਼ ਤੇ ਸ਼ੁੱਧ: ਹਾਸ਼ੀਆ ਲਾਲ ਲਕੀਰਾਂ ਵਾਲਾ: ਲਕੀਰਾਂ ਹਾਸ਼ੀਏ ਦੀਆਂ ਤੀਹਰੀਆਂ ਪੁਸਤਕ ਸਾਧਾਰਣ ਹਾਲਤ ਵਿਚ ਹੈ।
ਸਥਾਨ : ਅਲਵਰ ।
ਲਿਖਾਰੀ : ਨਾਮਾਲੂਮ।
ਸਮਾਂ: ਸੰਮਤ 1904 ਬਿ., ਸ਼ਕ ਸੰਮਤ 1769
(ੳ) ਸ੍ਰੀ ਅੰਜੁਲ ਪੁਰਾਣ
ਆਰੰਭ : ਓ ਸਿਧ ਸ੍ਰੀ ਗਣੇਸਾਯ ਨਮ:। ਸ੍ਰੀ ਸਰਸ੍ਵਤਿ ਕ੍ਯੋਂ ਨਮ:। ਸ੍ਰੀ ਰਾਮ ਜੀ ਸਤਯੰ । ਅਥ
ਬੈਦ ਸ਼ਾਸਤ੍ਰ ਹਕੀਮ ਫਰਾਂਸੀਸ ਨਾਮ ਸੁੱਤਨ ਭਾਸ਼ਾ ਨਿਰਨਯ ਪ੍ਰਥਮ ਸਰੀਰਕ ਭੇਦ
ਲਿਖ੍ਯਤੇ: । ਸ਼ਰੀਰ ਮੈ ਚਯਾਰ ਕੋ ਵਾਹੈ... ਪੱਤਰਾ 1)
ਅੰਤ : ਪਟੋਲ ਮਾਸੇ 1, ਨੌਨ ਸਾਂਭਰੀ ਰੱਤੀ 1, ਗੁੜ ਮਾਸੇ 2, ਯੇ ਮਿਲਾਯ ਗੋਲੀ ਬਾਂਧੈ,
ਖਾਯ ਦਿਨ ਸਾਤ, ਗੁੰਨ-ਅਸਤ੍ਰੀ ਕੈ ਫੂਲ ਹੋਯ, ਰੂਖੀ ਰੋਟੀ ਖਾਯ ।
ਇਤ ਸ੍ਰੀ ਅੰਜੁਲ ਪੁਰਾਣੇ ਬੈਦ ਸ਼ਾਸਤੇ ਹਕੀਮ ਫਰਾਂਸੀਸ ਮੱਤੀਸ ਸੁੱਤ ਕਨਾਯ
ਸਾਹੇਬ ਬਿਰਚਿਤਾਯਾਂ ਬਿਧਿ ਨਾਮ ਰੋਗ ਨਾਸਨ ਦਸੋ ਧ੍ਯਾਯ ॥13॥
ਇਤਿ ਸ੍ਰੀ ਅੰਜੁਲ ਪੁਰਾਣ ਗ੍ਰੰਥ ਸੰਪੂਰਣ ਸਮਾਪਤਿ। । ਪੱਤਰਾ 148)
(ਅ) ਅਨੁਪਾਨ ਮੰਜਰੀ
ਆਰੰਭ : ਅਥ ਅਨੁਪਾਨ ਮੰਜਰੀ ਲਿਖ੍ਯਤੇ। ਪ੍ਰਥਮ ਸਰਸ੍ਵਤੀ ਕੂੰ ਨਮਸਕਾਰ ਕਰ ਕੇ ਧਾਤ
ਉਪਧਾਤ ਵਿਖ ਥਾਵਰ ਜੰਗਮ ਤਿਨ ਕੈ ਬਿਕਾਰ ਨਾਸਨ ਅਰਥ ਅਨੁਪਾਨ ਮੰਜਰੀ ਕਹਤ ਹੈ। ਪੱਤਰਾ 148)
ਅੰਤ : ... ਮਿਸਰੀ ਮਾਸੇ 7, ਘ੍ਰਿਤ ਤੋਲੇ 1, ਤੋਲੇ 1, ਸਹਤ ਟੈਕ 211, ਭੈਂਸ ਕੇ ਗੋਬਰ
ਮਾਸੇ 5, ਗੋ ਦੁਧ ਪਾਵ ਭਰ ਮੈ ਮਿਲਾਯ ਪੀਵੇ ਦਿਨ 3, ਸਰਬ ਬਿਖ ਦੂਰ ਹੋਇ।
ਸ੍ਵਾਨ ਕਾ ਬਿਖ ਉਪਰ ਨਹੀਂ ਦੀਜੈ।
ਇਤਿ ਸ੍ਰੀ ਅਨੁਪਾਨ ਮੰਜਰੀ ਬਾਵਰ ਜੰਗਮ ਬਿਖ ਹਰਨ ਸੰਪੂਰਣ ਸਮਾਪਤਿ ਰਾਮ। (ਪੱਤਰਾ 153)
(ੲ) ਰੋਗ ਨਾਸ਼ਨ ਫੁਟਕਰ ਔਖਧੀ
ਆਰੰਭ : ਔਖਦ ਗਰਮੀ ਟਾਂਕੀ ਕੀ ਲੌਂਗ ਮਾਸੇ 3, ਇਲਾਇਚੀ ਛੋਟੀ ਮਾਸੇ 3, ਪਾਰੋ ਮਾਸੇ 3,
ਹਰੜ ਛੋਟੀ ਮਾਸ ਮਾਸੇ 3, ਸਾਹ ਮਿਰਚ ਮਾਸੇ 3, ਰਸ ਕਪੂਰ ਮਾਸੇ 3,
ਨਾਗਰ ਪਾਠ ਦੋਯ 2, ਯੇ ਸਬ ਪੀਸ ਛਾਨ ਸਹਤ ਮੈਂ ਗੋਲੀ ਬਾਂਧੈ ਸਾਤ, ਯੇਕ
ਗੋਲੀ ਪੇਡਾ ਮੈ ਧਰ ਕਾਯ। ਯੇਕ ਯੇਕ ਖਾਯ ਦਿਨ ਸਾਤ, ਗਿਹੂੰ ਖਾਯ ਔਰ ਕਛੁ
ਨਹੀਂ ਖਾਯ, ਗਰਮੀ ਕੀ ਟਾਂਕੀ ਨਿਕਾਂ ਹੋਯ। ( ਪੱਤਰਾ 153)
ਅੰਤ : ਚੁਰਨ ਗਜ ਕੇਸਰ ਟੈਕ 6 ਪੀਸ ਛਾਨ ਲੇ, ਇਕ ਬਰਨੀ ਗਊ ਕਾ ਦੂਧ ਪਾਵ ਭਰ
ਮੈ ਡਾਰ ਪੀਵੇ, ਅਸਤ੍ਰੀ ਨਾਯ ਕੈ ਦਿਨ ਤੀਨ ਤੌ ਗਰਭ ਰਹੈ।
ਇਤਿ ਸ੍ਰੀ ਰੋਗ ਨਾਸਨ ਫੁਟਕਰ ਦਵਾਈ ਸੰਪੂਰਣ ਸਮਾਪਤੰ, ਸ਼ੁਭ ਸੰਬਤ 1904
ਸ਼ਾਕੈ 1739 ਮਾਸੋਤਮ ਮਾਸੇ ਮਾਹ ਮਾਸੇ ਕ੍ਰਿਸ਼ਣ ਪਖੋ ਤਿਥਿ 3 ਬਾਰ ਬਾਸਰੇ ਸ਼ੁਕ
ਬਾਸਰੇ ਲਿਖੀ ਅਲਵਰ ਸਹਰ ਚਾਰਨ ਕੀ ਖਛਤ੍ਰੀ ਮਧਕੈ ਰਾਜ ਰਾਜੇ ਸ੍ਰੀ ਬਨੈ ਸਿੰਘ
ਜੂ ਬਿਰਾਜਮਾਨ ਸਦਾ ਸੁੱਧ ਬੁੱਧ. (ਪੱਤਰਾ 162)
"