ਹੱਥ ਲਿਖਤ ਨੰਬਰ 337 "ਨਾਂ : ਉਸਤਵ ਮਾਲਾਲੇਖਕ : ਕਵੀ ਨਾਗਰੀ ਦਾਸ।ਪਤੱਰੇ : 110ਵੇਰਵਾ : ਕਾਗ਼ਜ਼ ਦੇਸੀ, ਲਿਖਤ ਸਾਫ਼ ਤੇ ਸ਼ੁੱਧ, ਸਿਰਲੇਖ ਤੇ ਵਿਸ੍ਰਾਮ-ਚਿੰਨ੍ਹ ਲਾਲ ਸਿਆਹੀ ਨਾਲ ਲਿਖੇ ਹੋਏ, ਹਾਸ਼ੀਆ ਸਾਦਾ ਬਿਨਾਂ ਲਕੀਰਾਂ ਦੇ, ਪੁਸਤਕ ਸਜਿਲਦ, ਜੋ ਆਦਿ ਤੋਂ ਅੰਤ ਤਕ ਹਰ ਤਰ੍ਹਾਂ ਮੁਕੰਮਲ ਤੇ ਅੱਛੀ ਹਾਲਤ ਵਿਚ ਹੈ।ਸਮਾਂ:ਸੰਮਤ 1938 ਬਿ.ਲਿਖਾਰੀ : ਲੱਛਮੀ ਨਾਰਾਇਣ, ਦਧੀਚਿ।• ਸਥਾਨ: ਕ੍ਰਿਸ਼ਨ ਗੜ੍ਹ (ਰਾਜਸਥਾਨ)।ਆਰੰਭ: ਸ੍ਰੀ ਗੋਪੀ ਜਨ ਬੱਲਭਾਯ ਨਮ। ਅਥ ਨਾਗਰੀ ਦਾਸ ਜੀ ਕ੍ਰਿਤ ਉਛਵ ਮਾਲਾਲਿਖ੍ਯਤੇ। ਪ੍ਰਥਮ ਸ੍ਰੀ ਕ੍ਰਿਸਣ ਜਨਮੋਤਸਵ ਦੋਹਾ॥ਜਸੁਦਾ ਕੇ ਤ ਹੋਤ ਭਯੋ ਗਹਗਡ ਗਾਨ ਨਿਸਾਨ।ਗਯੋ ਛਾਯ ਪੁਰ ਮੋਖ ਲੋ, ਮੰਗਲ ਘੋਸ ਵਿਤਾਨ॥1(ਪੱਤਰਾ 1)ਅੰਤ : ਰਾਗ ਬਡਹੰਸ। ਬ੍ਰਹਮ ਤਾਲ।ਬਾਲ ਬਿਨੋਦੀ ਮੇਰੇ ਹਿਯ ਮੈਂ ਝੂਲਤ ਨਿਤ ਬਸੋ।ਰਤਨ ਜਟਿਤ ਕੇ ਲਲਿਤ ਹਿਡੋਰੈ ਛਿਯਾ ਸਹਤ ਲਸੋ।ਰਮਕਨਿ ਮੈ ਲਡਵਾ ਮਾਂਖਨ ਕੋ ਵਿਚ ਵਿਚ ਲੇਤ ਗਸੋ।ਨਾਗਰਿਯਾ ਸਸੁਰਾਰਿ ਕੀ ਕੋਊ ਹਸੈ ਸੁ ਭਲੇ ਹਸੋ॥ 1॥ਇਤਿ ਸ੍ਰੀ ਮਹਾਰਾਜਾਧਿਰਾਜ ਸਾਂਵਤ ਸਿੰਘ ਜੀ ਦੁਤਿਯਹਰਿ ਸਨ ਮੰਧ ਨਾਵ ਨਾਗਰੀ ਦਾਸ ਜੀ ਕ੍ਰਿਤ ਉਤਸਵ ਮਾਲਾ ਸੰਪੂਰਣ । ਸ੍ਰੀ ਹਰਿ ਨਮ:।ਸੰਮਤ 1938 ਕਾ ਫਾਲਕੁਨ ਸੁਦਿ 15 ਸਨੀ ਵਾਸਰੇ ਲਿਖਿਤੇ ਦ੍ਰਿਜ ਦਾਧਿਚ ਲਖਛਮੀ ਨਾਰਾਯਣ ਸ੍ਰਹਸਤਾਖਰਰੇਣ ਕ੍ਰਿਸ਼ਣ ਗਢ ਮਧਰੇ ਸ੍ਰੀ ਹਰਿ : ਸ਼ਰਣਾਰੀਤ ਹਰਸਯ ਹੈ। ਸ੍ਰੀ ਲਖਛਮੀ ਨਾਰਾਯਣਾ ਕ੍ਯਾ ਨਮ :। ਪੁਸਤਕ ਸ਼ੁੱਧ ਲੀਖੀ। (ਪੱਤਰਾ 110)ਇਸ ਪੁਸਤਕ ਵਿਚ ਅਨੇਕ ਰਾਗ-ਰਾਗਣੀਆਂ ਰਾਹੀਂ ਕ੍ਰਿਸ਼ਨ-ਲੀਲਾ ਵਰਣਨ ਕੀਤੀ ਹੋਈ ਹੈ।"