ਹੱਥ ਲਿਖਤ ਨੰਬਰ 339

"ਨਾਂ : ਰਾਮਾਇਣ ਤੇ ਹੋਰ ਰਚਨਾਵਾਂ
ਲੇਖਕ : ਕਵਿ ਚੰਦ।
ਪੱਤਰੇ: 194
ਰਾਮਾਇਣ (ਕ੍ਰਿਤ ਕਵੀ ਗੰਗਾ ਰਾਮ) 44, ਚਣਾਕਾ ਸ਼ਾਸਤ (ਕਵੀ ਸੈਨਾਪਤਿ) 18, ਇਸ਼ਟ ਪਚੀਸੀ 18-20 (2), ਹੀਰ ਰਾਂਝੇ ਕਾ ਬ੍ਰਿਤੋਤ (ਮੁਕਬਲ) 87, ਕੁਲ ਪੱਤਰੇ 194, ਪ੍ਰਤੀ ਸਫ਼ਾ 11 ਸਤਰਾਂ, ਕਾਗਜ਼ ਦੇਸੀ, ਲਿਖਤ ਸਾਫ, ਪਰ ਕਿਤੇ ਕਿਤੇ ਅਸ਼ੁੱਧ, ਮੁੱਢਲਾ ਪੱਤਰਾ ਸਿਰੇ ਤੋਂ ਫਟਿਆ ਹੋਇਆ, ਜਿਸ ਕਰਕੇ ਲਿਖਤ ਪੜ੍ਹੀ ਨਹੀਂ ਜਾਂਦੀ, ਹਾਸ਼ੀਆ ਸਾਦਾ ਲਕੀਰਾਂ ਵਾਲਾ, ਕਈ ਥਾਵੇਂ ਪੱਤਰਿਆਂ ਉਤੇ ਸਿਲ੍ਹ ਚੜ੍ਹਨ ਕਰਕੇ ਪਾਣੀ ਦੇ ਦਾਗ਼ ਨਜ਼ਰ ਆਉਂਦੇ ਹਨ, ਪੁਸਤਕ ਵੈਸੇ ਆਦਿ ਤੋਂ ਅੰਤ ਤਕ ਪੂਰਣ ਤੇ ਅੱਛੀ ਹਾਲਤ ਵਿਚ ਹੈ।
ਲਿਖਾਰੀ : ਨਾਮਾਲੂਮ।
ਸਮਾਂ : ਸੰਮਤ 1882 ਬਿ.।
ਸਥਾਨ : ਨੀਲੇ ਦੀ ਧਰਮ ਸਾਲਾ (?)
(ੳ) ਰਾਮਾਇਣ
(ਅ) ਸ਼੍ਰੀ ਨਾਸਕੇਤ ਕੀ ਕਥਾ (ਕਵੀ ਗੰਗਾ ਰਾਮ)
(ੲ) ਇਸ਼ਟ ਪਚੀਸੀ (ਕ੍ਰਿਤ ਗੁਸਾਈ ਗਿਰਿਧਰ ਚੰਦ)
(ਸ) ਹੀਰ ਹਾਂਝੇ ਦਾ ਬਿਰਤੰਤ (ਮੁਕਬਲ)
ਆਰੰਭ : ੴ ਸਤਿਗੁਰ ਪ੍ਰਸਾਦਿ। ਓਅੰ ਸੁਅਸਤਿ ਨਮ। ਅਥ ਰਾਮਾਇਣ ਚੰਦ੍ਰ ਕ੍ਰਿਤ
ਲਿਖਿਅਤੇ
ਗੁਰ ਗਣੇਸ ਗੁਰ ਸਾਰਦਾ, ਸਿਮਰੇ ਹੋਤ ਅਨੰਦ।
ਕਛੂ ਹਕੀਕਤਿ ਰਾਮ ਕੀ ਅਰਜ ਕਰਤਿ ਹੈ ਚੰਦ॥ 1॥
ਆਦਿ ਜੁਗਾਦਿ ਜੁ ਆਦਿ ਹੈ, ਜਾਹਿ ਜਪੇ ਸਭ ਕੋਇ।
ਰਾਮ ਚਰਿਤ ਅਦਭੁਤ ਕਥਾ ਸੁਣਿਆ ਪੁੰਨਿ ਫਲ ਹੋਇ।। 2I... (ਪੱਤਰਾ 1)
ਅੰਤ : ਨਿਮਸਕਾਰ ਕਰਨੇ ਜੋਗ ਗਰਗ ਨਾਮਾ ਮੁਨਿ ਹੈ ਤਿਸ ਨੇ ਏਹੁ ਪ੍ਰੀਛਾ ਬਨਾਈ ਹੈ। ਇਸ ਵਿਖੇ ਬਡੇ ਉਤਮ ਬਚਨ ਹੈ, ਕਿਸੀ ਬੁਧਵਾਨ ਕੋ ਅਰ ਕੁਲੀਨ ਕੋ ਪੜਾਵਨਾ। ਇਤਿ ਸ੍ਰੀ ਜੈਨੇਦਰ ਗਰਗ ਰਿਖ ਰਚਨਾ ਕੇਰਲੀ ਪੀਛਾ ਸਮਾਪਤ ਸੰਪੂਰਣ, ਨਾਰਾਇਣ ਪਰਮ ਸਤ, ਸਮਤ ਅਠਾਰਾ ਸੈ ਬਿਆਸੀ ਮਿਤੀ ਹਾੜੀ ਦਿਨੋ द्विदे।
(ਪੱਤਰਾ 11)
"